Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਹਰਿਆਣਾ

More News

ਜੇ.ਪੀ.ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਰੋਡ ਸ਼ੋਅ ਦੌਰਾਨ ਭਾਰੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ

Updated on Saturday, January 06, 2024 20:17 PM IST

ਚੰਡੀਗੜ੍ਹ, 6 ਜਨਵਰੀ -ਦੇਸ਼ ਕਲਿੱਕ ਬਿਓਰੋ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੀ.ਪੀ.ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਪੰਚਕੂਲਾ ਵਿਚ ਇਕ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ| ਇਸ ਮੌਕੇ 'ਤੇ ਮੁੱਖ ਮੰਤਰੀ ਤੋਂ ਇਲਾਵਾ, ਸੂਬਾ ਪ੍ਰਧਾਨ ਨਾਇਬ ਸੈਣੀ ਵੀ ਨਾਲ ਸਨ|

            ਰੋਡ ਸ਼ੋਅ ਦੌਰਾਨ ਭਾਰੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਅਤੇ ਆਪਣੇ ਨੇਤਾਵਾਂ ਦਾ ਲੋਕਾਂ ਨੇ ਫੁਲਾਂ ਨਾਲ ਸੁਆਗਤ ਕੀਤਾ| ਇਹ ਰੋਡ ਸ਼ੋਅ ਪੰਚਕੂਲਾ ਦੇ ਰੇਡ ਬਿਸ਼ਪ ਸੈਰ-ਸਪਾਟਾ ਕੇਂਦਰ ਦੇ ਸਾਹਮਣੇ ਸ਼ੁਰੂ ਹੋਕੇ ਬੈਲਾਵਿਸਟਾ ਚੌਕ 'ਤੇ ਖਤਮ ਹੋਇਆ| ਰੋਡ ਸ਼ੋਅ ਦੌਰਾਨ ਇਕ ਖੁਲੀ ਜੀਪ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ, ਮੁੱਖ ਮੰਤਰੀ ਮਨੋਹਰ ਲਾਲ, ਸੂਬੇ ਪ੍ਰਧਾਨ ਨਾਇਬ ਸੈਣੀ ਅਤੇ ਉਨ੍ਹਾਂ ਪਿਛਲੇ ਦੂਜੀ ਗੱਡੀ ਵਿਚ ਵਿਧਾਨ ਸਭਾ ਦੇ ਸਪੀਕਲ ਗਿਆਨ ਚੰਦ ਗੁਪਤਾ, ਭਾਜਪਾ ਦੇ ਸੂਬਾ ਇੰਚਾਰਜ ਵਿਪਲਬ ਕੁਮਾਰ ਦੇਬ, ਭਾਜਪਾ ਦੇ ਕੌਮੀ ਸਕੱਤਰ ਓਮ ਪ੍ਰਕਾਸ਼ ਧਨਖੜ ਸਵਾਰ ਸਨ|

            ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸ਼ਲਾਘਾ ਕੀਤੀ| ਉਨ੍ਹਾਂ ਨੇ ਤੀਜੀ ਵਾਰ ਕੇਂਦਰ ਵਿਚ ਮੋਦੀ ਸਰਕਾਰ ਅਤੇ ਹਰਿਆਣਾ ਵਿਚ ਮਨੋਹਰ ਸਰਕਾਰ ਨੂੰ ਲਿਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ਦੀ ਖੁਸ਼ਨਸਿਬੀ ਹਨ ਕਿ ਹਰਿਆਣਾਂ ਦੀ ਮਨੋਹਰ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀ ਨੀਤੀਆਂ ਨੂੰ ਇੰਜ-ਬਿਨ ਲਾਗੂ ਕਰ ਰਹੀ ਹੈ| ਮਨੋਹਰ ਸਰਕਾਰ ਦਾ ਵੀ ਇਹ ਯਤਨ ਰਿਹਾ ਹੈ ਕਿ ਕੋਈ ਵੀ ਵਿਅਕਤੀ ਅੰਨ, ਮਕਾਨ ਅਤੇ ਸਿਹਤ ਯੋਜਨਾਵਾਂ ਦੇ ਲਾਭ ਨਾਲ ਵਾਂਝਾ ਨਾ ਰਹੇ| ਸਾਰੀ ਨੀਤੀਆਂ ਨੂੰ ਧਰਤੀ 'ਤੇ ਉਤਰ ਕੇ ਪਾਤਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਰਹੀ ਹੈ|

            ਸ੍ਰੀ ਨੱਡਾ ਨੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਪਰਿਵਾਰ ਪਛਾਣ ਪੱਤਰ ਯੋਜਨਾ ਲਈ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਨੇ ਸੂਬੇ ਵਿਚ ਕਾਫੀ ਬਦਲਾਅ ਕਰ ਦਿੱਤਾ ਹੈ, ਲੋਕਾਂ ਨੂੰ ਦਫਤਰਾਂ ਦੇ ਚੱਕਰ ਕੱਟਣ ਨਹੀਂ ਪੈ ਰਹੇ ਸਗੋਂ ਸਰਕਾਰ ਖੁਦ ਲੋਕਾਂ ਦੇ ਘਰ 'ਤੇ ਪੁੱਜ ਰਹੀ ਹੈ| ਉਨ੍ਹਾਂ ਨੇ ਹਰਿਆਣਾ ਵਿਚ ਚਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਮੌਕੇ 'ਤੇ ਕੀਤੇ ਜਾ ਰਹੇ ਅਨੇਕ ਕੰਮਾਂ ਲਈ ਵੀ ਮੁੱਖ ਮੰਤਰੀ ਦੀ ਵਿਕਸਿਤ ਸੋਚ ਦੀ ਸ਼ਲਾਘਾ ਕੀਤੀ|

            ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਲੋਕਾਂ ਦੇ ਜੋਸ਼ ਨੂੰ ਵੇਖ ਕੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਅਗਲੇ ਲੋਕ ਸਭਾ ਚੋਣ ਵਿਚ ਹਰਿਆਣਾ ਸਰਕਾਰ ਨੂੰ 10 ਵਿਚੋਂ 10 ਨੰਬਰ ਆਉਣਗੇ| ਮੈਂ ਐਡਵਾਂਸ ਵਿਚ ਬੁਕਿੰਗ ਕਰ ਰਿਹਾ ਹਾਂ| ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸੰਦੇਸ਼ ਨੂੰ ਲੈਕੇ ਆਇਆ ਹੈ ਕਿ ਤੀਜੀ ਵਾਰ ਫਿਰ ਮੋਦੀ ਸਰਕਾਰ ਬਣਨੀ ਹੈ| ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਹਰਿਆਣਾ ਦੀ ਮਨੋਹਰ ਸਰਕਾਰ ਨੂੰ ਵੀ ਮਜ਼ਬੂਤ ਰੱਖਾਂਗੇ | ਇਸ 'ਤੇ ਲੋਕਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦੇ ਜੈਕਾਰੇ ਲਗਾ ਕੇ ਇਸ਼ਾਰਾ ਕੀਤਾ ਕਿ ਸੂਬੇ ਵਿਚ ਵੀ ਤੀਜੀ ਵਾਰ ਮਨੋਹਰ ਸਰਕਾਰ ਹੀ ਬਣੇਗੀ|

            ਇਸ ਤੋਂ ਪਹਿਲਾਂ, ਸ੍ਰੀ ਨੱਡਾ ਨੇ ਆਪਣੇ ਸੁਆਗਤ ਲਈ ਲੋਕਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਜੀਤ ਤੋਂ ਬਾਅਦ ਹਰਿਆਣਾ ਦੇ ਲੋਕਾਂ ਨੇ ਜੋ ਸੁਆਗਤ ਕੀਤਾ ਹੈ, ਉਸ ਲਈ ਦਿਲੋਂ ਸ਼ੁਕਰੀਆ| ਉਨ੍ਹਾਂ ਕਿਹਾ ਕਿ ਇਹ ਉਪਰੋਕਤ ਤਿੰਨਾਂ ਸੂਬਿਆਂ ਦੇ ਲੋਕਾਂ ਅਤੇ ਭਾਜਪਾ ਦੇ ਵਿਚਾਰਾਧਾਰਾ ਦਾ ਸੁਆਗਤ ਹੈ| ਉਨ੍ਹਾਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਵਿਚ ਪਾਰਟੀ ਦੀ ਸਰਕਾਰ ਤੀਜੀ ਵਾਰ ਆ ਰਹੀ ਹੈ|  ਸ੍ਰੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨਿਆ ਦਾ ਸੱਭ ਤੋਂ ਹਰਮਨਪਿਆਰੇ ਨੇਤਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਦੀ ਵਿਚਾਰਧਾਰਾ ਨੂੰ ਸਪਰਪਿਤ ਕਰ ਦਿੱਤਾ| ਮੋਦੀ ਜੀ ਨੇ ਜਾਤ-ਪਾਤ, ਅਗੜਾ-ਪਿਛਾ, ਧਰਮ ਅਤੇ ਵੋਟ ਦੀ ਸਿਆਸਤ ਕਰਨ ਵਾਲਿਆਂ ਨੂੰ ਸਬਕ ਸਿਖਾ ਕੇ ਭਾਰਤ ਦੀ ਸਿਆਸਤ ਦੇ ਸਭਿਆਚਾਰ ਨੂੰ ਬਦਲ ਦਿੱਤਾ ਹੈ| ਮੋਦੀ ਸਰਕਾਰ ਨੇ ਸੱਭ ਕਾ ਸਾਥ, ਸੱਭ ਕਾ ਵਿਸ਼ਵਾਸ ਅਤੇ ਸੱਭ ਦਾ ਵਿਕਾਸ ਦੇ ਮੂਲਮੰਤਰ 'ਤੇ ਚਲ ਕੇ ਦੇਸ਼ ਨੂੰ ਪਿਛਲੇ 10 ਸਾਲਾਂ ਵਿਚ ਮਜਬੂਤ ਕਰ ਦਿੱਤਾ ਹੈ ਕਿ ਇਹ ਸਮਾਂ ਸੁਨਹਿਰੇ ਅਖਰਾਂ ਵਿਚ ਲਿਖਿਆ ਜਾਵੇਗਾ|
ਸ੍ਰੀ ਨੱਡਾ ਨੇ ਚੀਨ ਦੇ ਮਸ਼ਹੂਰ ਅਖਬਾਰ ਗਲੋਬਲ ਟਾਇਮਸ ਵਿਚ ਛਪੀ ਖਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਅਖਬਾਰ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਨੀਤੀਆਂ 'ਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਭਾਰਤ ਤੇਜ ਗਤੀ ਨਾਲ ਅੱਗੇ ਵੱਧ ਰਿਹਾ ਹੈ| ਅੱਜ ਭਾਰਤ ਵਿਦੇਸ਼ਾਂ ਨਾਲ ਸਮਝੌਤੇ ਦੀ ਨੀਤੀਆਂ ਦੀ ਥਾਂ ਆਪਣੀ ਸ਼ਰਤਾਂ ਅਤੇ ਦੇਸ਼ਹਿਤ ਅਨੁਸਾਰ ਫੈਸਲਾ ਲੈ ਰਹੇ ਹਨ|

            ਉਨ੍ਹਾਂ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਮੁਦਰਾ ਯੋਜਨਾ, ਰਿਹਾਇਸ਼ ਯੋਜਨਾ ਸਮੇਤ ਹੋਰ ਯੋਜਨਾਵਾਂ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਨੀਤੀਆਂ ਦੀ ਬਦੌਲਤ ਅੱਜ ਭਾਰਤ ਵਿਚ 13.5 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ ਅਤੇ ਅਤਿ ਗਰੀਬ ਸਿਰਫ 1 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ|
ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਅਰਥਚਾਰੇ ਦੇ ਮਾਮਲੇ ਵਿਚ ਵਿਸ਼ਵ ਵਿਚ 5ਵੇਂ ਨੰਬਰ 'ਤੇ ਹਨ ਅਤੇ ਇਸ ਗਤੀ ਨਾਲ ਵਿਕਾਸ ਰਿਹਾ ਤਾਂ ਸਾਲ 2027 ਵਿਚ ਅਸੀਂ ਤੀਜੀ ਆਰਥਿਕ ਮਹਾਸ਼ਕਤੀ ਬਣ ਜਾਣਗੇ|

ਵੀਡੀਓ

ਹੋਰ
Have something to say? Post your comment
ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

: ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

: ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

X