|ਚੰਡੀਗੜ੍ਹ, 5 ਜਨਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਸਿਰਸਾ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ (CDLU) ਵਿੱਚ ਇੱਕ ਪ੍ਰੋਫੈਸਰ ਵੱਲੋਂ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੀ ਚਿੱਠੀ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਯੂਨੀਵਰਸਿਟੀ ਦੇ ਇੱਕ ਵਿਭਾਗ ਦੀਆਂ 500 ਵਿਦਿਆਰਥਣਾਂ ਦੀ ਗੁੰਮਨਾਮ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਸਿਰਸਾ ਦੀ ਏਐਸਪੀ ਦੀਪਤੀ ਗਰਗ ਯੂਨੀਵਰਸਿਟੀ ਪਹੁੰਚ ਗਈ ਹੈ। ਲੇਡੀ ਪੁਲਿਸ ਟੀਮ ਵੀ ਉਨ੍ਹਾਂ ਦੇ ਨਾਲ ਹੈ। ਜਿੱਥੇ ਉਹ ਵਿਦਿਆਰਥਣਾਂ ਅਤੇ ਮੁਲਜ਼ਮ ਪ੍ਰੋਫੈਸਰ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਵੀਰਵਾਰ ਦੇਰ ਸ਼ਾਮ ਆਈ ਸੀ ਹਾਲਾਂਕਿ, ਪ੍ਰਬੰਧਕਾਂ ਨੇ ਪੁਲਿਸ ਨੂੰ ਦੱਸਿਆ ਕਿ ਹੋਸਟਲ ਪਹਿਲਾਂ ਹੀ ਸ਼ਾਮ 7 ਵਜੇ ਬੰਦ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵਾਪਸ ਚਲੀ ਗਈ ਸੀ। ਸਿਰਸਾ ਦੇ ਐਸਪੀ ਵਿਕਰਾਂਤ ਭੂਸ਼ਣ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਗੁਮਨਾਮ ਪੱਤਰ ਰਾਹੀਂ ਸ਼ਿਕਾਇਤ ਮਿਲੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਹੁਣ ਯੂਨੀਵਰਸਿਟੀ ਵਿੱਚ ਗੁੰਮਨਾਮ ਪੱਤਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ।ਚਿੱਠੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਾਰਿਆਂ ਨੂੰ ਇਸ ਗੱਲ ਦੀ ਉਡੀਕ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਅਜਮੇਰ ਸਿੰਘ ਕੀ ਕਾਰਵਾਈ ਕਰਨਗੇ।ਜਿਕਰਯੋਗ ਹੈ ਕਿ ਵੀਰਵਾਰ ਨੂੰ ਇੱਕ ਗੁੰਮਨਾਮ ਪੱਤਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਯੂਨੀਵਰਸਿਟੀ ਦੇ ਇੱਕ ਵਿਭਾਗ ਦੀਆਂ 500 ਵਿਦਿਆਰਥਣਾਂ ਪ੍ਰੋਫੈਸਰ ਦੀਆਂ ਅਸ਼ਲੀਲ ਹਰਕਤਾਂ ਤੋਂ ਤੰਗ ਆ ਚੁੱਕੀਆਂ ਹਨ। ਇਹ ਪੱਤਰ ਹਰਿਆਣਾ ਦੇ ਮੁੱਖ ਮੰਤਰੀ, ਰਾਜਪਾਲ, ਗ੍ਰਹਿ ਮੰਤਰੀ, ਚਾਂਸਲਰ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਭੇਜੇ ਜਾਣ ਦੀ ਗੱਲ ਕਹੀ ਗਈ ਹੈ।
ਚੰਡੀਗੜ੍ਹ, 5 ਜਨਵਰੀ, ਦੇਸ਼ ਕਲਿਕ ਬਿਊਰੋ :