ਚੰਡੀਗੜ੍ਹ, 3 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ਵਿਚ ਸਕੂਲ ਸਿਖਿਆ ਵਿਭਾਗ ਦੀ ਕੰਮ ਸੰਚਾਲਨ ਬਿਨੈ ਨਿਯਮ 1974 ਵਿਚ ਸੋਧ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਸੋਧ ਦੀ ਜਰੂਰਤ ਉੱਚੇਰੀ ਸਿਖਿਆ ਵਿਭਾਗ ਤੋਂ ਸਕੂਲ ਸਿਖਿਆ ਵਿਭਾਗ ਨੁੰ ਵੱਖ ਕਰਨ ਲਈ ਜਰੂਰੀ ਸੀ। ਸੋਧ ਦਾ ਉਦੇਸ਼ ਸਕੂਲ ਸਿਖਿਆ ਵਿਭਾਗ ਦਾ ਦਾਇਰਾ ਅਤੇ ਜਿਮੇਵਾਰੀਆਂ ਨੂੰ ਉੱਚੇਰੀ ਸਿਖਿਆ ਵਿਭਾਗ ਤੋਂ ਵੱਖ ਕਰਨਾ ਹੈ।