ਭਾਰਤੀ ਜਨਤਾ ਪਾਰਟੀ ਐਸੀ ਸੀ ਮੋਰਚਾ ਪੰਜਾਬ ਨੇ ਭਾਰਤ ਦੇ ਪ੍ਰਗਤੀਸ਼ੀਲ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਚੰਡੀਗੜ੍ਹ: 1 ਜਨਵਰੀ , ਦੇਸ਼ ਕਲਿੱਕ ਬਿਓਰੋ
ਮਹਾਂਰਿਸ਼ੀ ਵਾਲਮੀਕਿ ਕੌਮਾਂਤਰੀ ਹਵਾਈ ਅੱਡਾ ਅਯੁੱਧਿਆ ਦਾ ਨਾਂ ਭਾਰਤ ਦੇ ਪ੍ਰਗਤੀਸ਼ੀਲ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵਲੋਂ ਮਹਾਨ ਕਵੀ ਮਹਾਂਰਿਸ਼ੀ ਵਾਲਮੀਕਿ ਨੂੰ ਸਮਰਪਿਤ ਕਰਕੇ ਅਤੇ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਭਵਿੱਖ ਦੇ ਸਾਰਣੀ ਵਿੱਚ ਲਿਆ ਕੇ ਇੱਕ ਮਹਾਨ ਕਾਰਜ ਕੀਤਾ ਹੈ ਇੰਨਾ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਭਾਰਤੀ ਜਨਤਾ ਪਾਰਟੀ ਐਸੀ ਸੀ ਮੋਰਚਾ ਪੰਜਾਬ ਦੇ ਪ੍ਰਧਾਨ ਸੁੱਚਾ ਰਾਮ ਲੱਧੜ ਸਾਬਕਾ ਆਈ ਏ ਐਸ ਤੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ। ਰਾਮ ਮੰਦਰ ਅਤੇ ਏਅਰਪੋਰਟ ਵਿਸ਼ਵ ਸੈਰ ਸਪਾਟੇ ਰਾਹੀਂ ਸਮੁੱਚੀ ਮਨੁੱਖਤਾ ਨੂੰ ਭਾਰਤ ਦੇ ਸ਼ਾਨਦਾਰ ਅਤੇ ਅਮੀਰ ਅਤੀਤ ਤੋਂ ਜਾਣੂ ਕਰਵਾਏਗਾ।
ਪੰਜਾਬ ਅਤੇ ਭਾਰਤ ਦੀ ਸਮੁੱਚੀ ਅਨੁਸੂਚਿਤ ਜਾਤੀ ਸਮਾਜ ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਨੂੰ ਆਪਣਾ ਗਹਿਰਾ ਸਤਿਕਾਰ ਅਤੇ ਧੰਨਵਾਦ ਪੇਸ਼ ਕਰਦਾ ਹੈ।
ਮਹਾਨ ਕਵੀ ਮਹਾਂਰਿਸ਼ੀ ਵਾਲਮੀਕਿ ਦੁਆਰਾ ਲਿਖੀ ਗਈ ਮੂਲ ਕਵਿਤਾ "ਰਾਮਾਇਣ" ਮਰਿਯਾਦਾ ਪੁਰਸ਼ੋਤਮ ਨੇ ਭਗਵਾਨ ਰਾਮ ਦੇ ਜੀਵਨ ਕਾਲ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਹੈ, ਜੋ ਕਿ ਸਨਾਤਨ ਸੰਸਕ੍ਰਿਤੀ, ਸਭਿਅਤਾ ਅਤੇ ਜੀਵਨਸ਼ੈਲੀ ਦਾ ਸਪਸ਼ਟ ਵਰਣਨ ਕਰਦਾ ਹੈ, ਮਹਾਨ ਕਵੀ ਮਹਾਂਰਿਸ਼ੀ ਵਾਲਮੀਕੀ ਭਾਰਤ ਦੇ ਮਹਾਨਤਮ ਵਿਦਵਾਨਾਂ ਵਿੱਚੋਂ ਇੱਕ ਸਨ। ਸੰਸਕ੍ਰਿਤ ਭਾਸ਼ਾ ਚ ਲਿਖੀ ਰਮਾਇਣ ਜੋ ਭਾਰਤ ਦੀ ਸ਼ਾਨਦਾਰ ਸਨਾਤਨ ਸੰਸਕ੍ਰਿਤੀ ਦਾ ਹਿੱਸਾ ਹੈ ਅਤੇ ਭਾਰਤੀ ਸਭਿਅਤਾ ਨੂੰ ਵਿਸ਼ਵ ਪੱਧਰ 'ਤੇ ਲੈ ਕੇ ਆਈ ਹੈ। ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਣਗੌਲਿਆ ਕੀਤੇ ਅਨੁਸੂਚਿਤ ਜਾਤੀ ਸਮਾਜ ਲਈ ਇਕ ਆਸ ਦੀ ਕਿਰਨ ਬਣ ਕੇ ਆਈ ਹੈ। ਇਸ ਮਹਾਨ ਕਾਰਜ ਹੋਣ ਨਾਲ ਅਨੁਸੂਚਿਤ ਜਾਤੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਗੂਆਂ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਸਮਾਜ ਵੱਲੋ ਪ੍ਰਗਤੀਸ਼ੀਲ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਜੀ ਦੇ ਇਸ ਅਹਿਸਾਨ ਦਾ ਬਦਲਾ 2024 ਵਿੱਚ ਭਾਜਪਾ ਨੂੰ ਵੋਟਾਂ ਦੇ ਰੂਪ ਵਿੱਚ ਦਿੱਤਾ ਜਾਵੇਗਾ।