ਪਿਛਲੀ ਸਰਕਾਰ ਵਿਚ ਏਚਪੀਏਸਸੀ ਦੀ ਸਿਰਫ 8700 ਭਰਤੀਆਂ ਹੋਈਆਂ, ਸਾਡੀ ਸਰਕਾਰ ਵਿਚ ਹੋਈ 11500 ਅਤੇ 3200 ਅਸਾਮੀਆਂ ਲਈ ਇਸ਼ਤਿਹਾਰ ਜਾਰੀ - ਮਨੋਹਰ ਲਾਲ
ਚੰਡੀਗੜ੍ਹ, 19 ਦਸੰਬਰ, ਦੇਸ਼ ਕਲਿੱਕ ਬਿਓਰੋ -
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਮੈਰਿਟ 'ਤੇ ਸਰਕਾਰੀ ਨੌਕਰੀਆਂ ਵਿਚ ਭਰਤੀ ਦੀ ਪ੍ਰਕ੍ਰਿਆ ਨੂੰ ਅਪਨਾਉਣੇ ਹੋਏ ਕਲਾਸ-1 ਤੇ 2 ਦੀ 11500 ਅਤੇ ਕਲਾਸ-3 ਤੇ 4 ਦੀਆਂ 1 ਲੱਖ 6 ਹਜਾਰ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਕਲਾਸ-1 ਤੇ 2 ਦੀ 3200 ਅਹੁਦਿਆਂ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਗਰੁੱਪ ਸੀ ਤੇ ਡੀ ਦੇ ਲਗਭਗ 62 ਹਜਾਰ ਅਹੁਦਿਆਂ 'ਤੇ ਭਰਤੀਆਂ ਪਾਇਪਲਾਇਨ ਵਿਚ ਹਨ। ਇਸ ਤਰ੍ਹਾ ਸਾਡੀ ਸਰਕਾਰ ਵਿਚ ਕੁੱਲ 1 ਲੱਖ 67 ਹਜਾਰ ਭਰਤੀਆਂ ਹੋ ਜਾਣਗੀਆਂ। ਜਦੋਂ ਕਿ ਕਾਂਗਰਸ ਦੇ 10 ਸਾਲ ਦੇ ਕਾਰਜਕਾਲ ਵਿਚ ਏਚਪੀਏਸਸੀ ਦੀ 8700 ਅਤੇ ਏਚਏਸਏਸਸੀ ਦੇ 93 ਹਜਾਰ ਹੀ ਭਰਤੀ ਹੋਈ ਸੀ। ਸਰਕਾਰੀ ਪਲੇਟਫਾਰਮ ਤਹਿਤ 105728 ਪੁਰਾਣੀ ਮੈਨਪਾਵਰ ਨੂੰ ਸਮਾਯੋਜਿਤ ਕੀਤਾ ਗਿਆ ਹੈ ਅਤੇ 12885 ਨਵੇਂ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪੱਖ ਵੱਲੋਂ ਸੂਬੇ ਵਿਚ ਬੇਰੁਜਗਾਰੀ ਦੇ ਅੰਕੜਿਆਂ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜੀ ਪੂਰੀ ਤਰ੍ਹਾ ਨਾਲ ਤੱਥਾਂ ਤੋਂ ਪਰੇ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਜੀਰੋ ਡ੍ਰਾਪ ਆਉਣ ਦਾ ਹੈ, ਇਸ ਦੇ ਲਈ 6 ਤੋਂ 18 ਉਮਰ ਸਾਲ ਦੇ ਬੱਚਿਆਂ ਨੂੰ ਸਕੂਲ ਸਿਖਿਆ ਵਿਭਾਗ ਰਾਹੀਂ ਟ੍ਰੈਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਕੂਲਾਂ ਵਿਚ ਸਿਖਿਆ ਗ੍ਰਹਿਣ ਕਰਵਾਈ ਜਾਵੇਗੀ। ਹਾਂਲਾਂਕਿ ਕੁੱਝ ਬੱਚੇ ਗੁਰੂਕੁੱਲ ਜਾਂ ਮਦਰਸਿਆਂ ਵਿਚ ਵੀ ਜਾਂਦੇ ਹਨ, ਉਨ੍ਹਾਂ ਦੀ ਵੀ ਜਾਣਕਾਰੀ ਲਈ ਜਾਵੇਗੀ।