ਮੋਹਾਲੀ, 2 ਜੂਨ, ਦੇਸ਼ ਕਲਿੱਕ ਬਿਊਰੋ :
ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਮਾਰਟ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਿਆਨ ਦੀਆਂ ਜਾਗੋ ਦੀਆਂ ਬੋਲੀਆਂ ਦੀ ਵੀਡੀਓ ਜਾਰੀ ਕੀਤੀ। ਸਿੱਖਿਆ ਸਕੱਤਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਦੇ ਨਿਵੇਕਲੇ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸਿਰਜਣਾਤਮਿਕ ਰੁਚੀਆਂ ਦਾ ਵਿਕਾਸ ਕਰਨ ਲਈ ਅਧਿਆਪਕ ਲਗਾਤਾਰ ਕਾਰਜਸ਼ੀਲ ਹਨ। ਇਹਨਾਂ ਬੋਲੀਆਂ ਨੂੰ ਤਿਆਰ ਕਰਨ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ (ਸ਼.ਭ.ਸ. ਨਗਰ) ਦੀਆਂ ਅਧਿਆਪਕਾਵਾਂ ਮਨਪ੍ਰੀਤ ਈਟੀਟੀ ਅਤੇ ਹਰਵਿੰਦਰ ਕੌਰ ਈਟੀਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।
ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਗਿੱਧੇ ਦੀਆਂ ਬੋਲੀਆਂ ਵਿੱਚ ਭਾਗ ਲੈਣ ਵਾਲੀਆਂ ਬੱਚੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਪ੍ਰਸ਼ੰਸ਼ਾ ਪੱਤਰ ਦੇਣ ਲਈ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਿਰਦੇਸ਼ ਦਿੱਤੇ ਹਨ। ਇਹਨਾਂ ਬੱਚੀਆਂ ਵਿੱਚ ਜਸਪ੍ਰੀਤ ਕੌਰ, ਨੂਰ ਸ਼ਰਮਾ, ਰੇਵੀਕਾ, ਅੰਮ੍ਰਿਤ ਕੌਰ, ਉਰਵਸ਼ੀ, ਐਸ਼ਲੀਨ ਸ਼ਰਮਾ, ਹਰਲੀਨ ਕੌਰ, ਗਗਨਦੀਪ ਕੌਰ, ਆਰਤੀ, ਰਜਮੀਨ, ਤਾਨੀਆ ਅਤੇ ਦਿਲਪ੍ਰੀਤ ਕੌਰ ਸ਼ਾਮਲ ਹਨ।
ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਇਮਰੀ, ਪ੍ਰਮੋਦ ਭਾਰਤੀ ਸਪੋਕਸਪਰਸਨ, ਰਾਜਿੰਦਰ ਸਿੰਘ ਚਾਨੀ, ਗੁਰਦਿਆਲ ਮਾਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ਼.ਭ.ਸ ਨਗਰ, ਅਮਨਦੀਪ ਮੈਥ ਮਾਸਟਰ ਸਸਸਸ ਕਰੀਹਾ ਨੇ ਅਧਿਆਪਕਾ ਮਨਪ੍ਰੀਤ ਅਤੇ ਹਰਵਿੰਦਰ ਕੌਰ ਨੂੰ ਨਿਵੇਕਲੇ ਕਾਰਜ ਲਈ ਵਧਾਈ ਦਿੱਤੀ।