ਮੁੰਬਈ,2 ਅਗਸਤ,ਦੇਸ਼ ਕਲਿਕ ਬਿਊਰੋ:
ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਅੱਜ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀ ਉਮਰ 82 ਸਾਲ ਸੀ। ਉਨ੍ਹਾਂ ਨੇ ਮੁੰਬਈ ਦੇ ਨੇੜੇ ਕਰਜਤ ਵਿੱਚ ਆਪਣੇ ਐਨਡੀ ਸਟੂਡੀਓ ਵਿੱਚ ਆਪਣੇ ਆਪ ਨੂੰ ਫਾਹਾ ਲਗਾ ਲਿਆ। ਨਿਤਿਨ ਦੇਸਾਈ ਨੇ ਹਮ ਦਿਲ ਦੇ ਚੁਕੇ ਸਨਮ, ਲਗਾਨ, ਦੇਵਦਾਸ, ਜੋਧਾ ਅਕਬਰ ਅਤੇ ਪ੍ਰੇਮ ਰਤਨ ਧਨ ਪਾਇਓ ਵਰਗੀਆਂ ਫਿਲਮਾਂ ਲਈ ਸੈੱਟ ਡਿਜ਼ਾਈਨ ਕੀਤੇ ਸਨ। ਉਸਨੂੰ ਚਾਰ ਵਾਰ ਸਰਬੋਤਮ ਕਲਾ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ।ਮਈ 'ਚ ਇਕ ਇਸ਼ਤਿਹਾਰ ਏਜੰਸੀ ਨੇ ਦੇਸਾਈ 'ਤੇ 51.7 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਸੀ। ਏਜੰਸੀ ਨੇ ਕਿਹਾ ਸੀ ਕਿ ਤਿੰਨ ਮਹੀਨੇ ਕੰਮ ਕਰਵਾਉਣ ਦੇ ਬਾਵਜੂਦ ਦੇਸਾਈ ਨੇ ਪੈਸੇ ਨਹੀਂ ਦਿੱਤੇ। ਹਾਲਾਂਕਿ ਨਿਤਿਨ ਦੇਸਾਈ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਏਜੰਸੀ ਨੇ ਉਸ 'ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲਾਏ ਸਨ।