ਚੰਡੀਗੜ੍ਹ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਝਾਤ ਪਾਉਦੀ ਫਿ਼ਲਮ, ਛੋਟਾ ਸਰਦਾਰ ਜੋ਼ਰਾਵਰ ਸਿੰਘ 27 ਅਪ੍ਰੈਲ ਨੂੰ ਵੱਡੇ ਪੱਧਰ ਉਤੇ ਬ੍ਰਿਟ ਏਟਰਟੇਨਮੈਟ ਬੈਨਰ ਹੇਠ ਆ ਰਹੀ ਹੈ। ਫਿ਼ਲਮ ਦੇ ਨਿਰਮਾਤਾ ਸ਼ੈਲੀ ਕੋਹਲੀ ਹਨ ਅਤੇ ਉਨਾਂ ਨੇ ਅਦਾਕਾਰੀ ਵੀ ਕੀਤੀ ਹੈ। ਜਦ ਕਿ ਫਿਲਮ ਦੀ ਨਿਰਦੇਸ਼ਨਾ ਅਤੇ ਅਦਾਕਾਰਾਂ ਦੀ ਚੋਣ ਗੀਤਕਾਰ, ਗਾਇਕ, ਅਦਾਕਾਰ ਸ਼੍ਰੀ ਬੌਬੀ ਬਾਜਵਾ ਨੇ ਕੀਤੀ ਹੈ। ਫਿਲਮ ਵਿਚ ਛੋਟੇ ਸਰਦਾਰ ਦੇ ਰੋਲ ਵਿਚ ਜੋ਼ਰਾਵਰ ਸਿੰਘ ਕੋਹਲੀ, ਉਸ ਦੇ ਪਿਤਾ ਦੀ ਭੂਮਿਕਾ ਗਾਇਕ ਤੇ ਅਦਾਕਾਰ ਸਰਬੰਸ ਪ੍ਰਤੀਕ ਸਿੰਘ, ਦਾਦੇ ਦੇ ਰੋਲ ਵਿਚ ਹਢੇ ਹੋਏ ਕਲਾਕਾਰ ਮਲਕੀਤ ਸਿੰਘ ਰੌਣੀ ਵਿਚ ਹਨ ਅਤੇ ਦਾਦੀ ਦੀ ਭੂਮਿਕਾ ਆਹਲਾ ਅਦਾਕਾਰਾ ਸਤਵੰਤ ਕੌਰ ਨੇ ਨਿਭਾਈ ਹੈ।ਫਿ਼ਲਮ ਵਿਚਲੇ ਸਕੂਲ ਦੀ ਪ੍ਰਿਸੀਪਲ ਬਣੀ ਹੈ ਫਿ਼ਲਮੀ ਅਦਾਕਾਰਾ ਸੁਨੀਤਾ ਧੀਰ ਅਤੇ ਖੇਡ ਅਧਿਆਪਕ ਤੇ ਕੋਚ ਬਣੇ ਨੇ ਹਾਸਰਸ ਫਿ਼ਲਮ ਨਿਰਦੇਸ਼ਕ, ਨਾਟਕ ਅਦਾਕਾਰ ਗੁਰਚੇਤ ਚਿੱਤਰਕਾਰ । ਫਿ਼ਲਮ ਵਿਚ ਸਿਮੋਨਾ ਕੋਹਲੀ ਤੇ ਸਵੀ ਸਵਰੂਪ ਨੇ ਬਾਲ ਕਲਾਕਾਰਾਂ ਦੀ ਭੂਮਿਕਾ ਨਿਭਾਈ ਹੈ। ਪ੍ਰਿਅੰਕਾ ਰਾਜਪੂਤ ਨੇ ਹਿੰਦੀ ਵਾਲੀ ਟੀਚਰ, ਗੁਰੀ ਧਾਲੀਵਾਲ ਨੇ ਗੁਰਚੇਤ ਚਿੱਤਰਕਾਰ ਨਾਲ ਹਾਸਰਸ ਕਲਾਕਾਰ ਵਜੋ ਕੰਮ ਕੀਤਾ ਹੈ।ਅਮੋਲਕ ਸਿੰਘ ਅਤੇ ਹੋਰਾਂ ਨੇ ਵੀ ਦਮਦਾਰ ਅਦਾਕਾਰੀ ਕੀਤੀ ਹੈ।
ਹਰਿੰਦਰ ਹੂੰਦਲ ਅਤੇ ਬਿਲ ਸਿੰਘ ਨੇ ਪਿੱਠ ਵਰਤੀ ਗਾਇਕੀ ਪੇਸ਼ ਕੀਤੀ ਹੈ ਜਦ ਕਿ ਬੋਲ ਨਾਮਵਰ ਗੀਤਕਾਰ ਭੱਟੀ ਭੜੀਵਾਲਾ ਦੇ ਸਿੱਕਾਬੰਦ ਤਰੀਕੇ ਨਾਲ ਜੜੇ ਹਨ ਜਦ ਕਿ ਮਲਕੀਤ ਮਲੰਗਾ ਨੇ ਡਾਇਲਾਂਗ ਤੇ ਸਕਰੀਨ ਪਲੇ ਕੀਤਾ ਹੈ। ਸੰਗੀਤਮਈ ਧੂੰਨਾਂ ਹਰਜੀਤ ਗੁੱਡੂ ਅਤੇ ਮਨਜੋਤ ਸਿੰਘ ਨੇ ਪ੍ਰਦਾਨ ਕੀਤੀਆਂ ਹਨ। ਫਿ਼ਲਮ ਦੇ ਲੇਖਕ ਬੌਬੀ ਬਾਜਵਾ ਨੇ ਦੱਸਿਆਂ ਕਿ ਫਿ਼ਲਮਾਂਕਣ ਪਟਿਆਲਾ, ਵਿਚ ਕੀਤਾ ਗਿਆ ਹੈ ਉਨਾਂ ਵਿਸਥਾਰ ਦੱਸਦਿਆਂ ਕਿਹਾ ਕਿ ਇਹ ਫਿ਼ਲਮ ਇੱਕ ਘੰਟੇ ਦੀ ਹੈ। ਫਿ਼ਲਮ ਦਾ ਮੰਤਵ ਆਪਣੇ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਣ ਦਾ ਹੈ ਕਿਉਕਿ ਪੰਜਾਬੀ ਵਿਦੇਸ਼ਾਂ ਨੂੰ ਵਹੀਰਾਂ ਘੱਤ ਰਹੇ ਹਨ ਅਤੇ ਪੰਜਾਬ ਖਾਲੀ ਹੋ ਰਿਹਾ ਹੈ।