ਮੋਹਾਲੀ : 22 ਜੁਲਾਈ , ਦੇਸ਼ ਕਲਿੱਕ ਬਿਓਰੋ
ਮੋਹਾਲੀ ਕਾਰਪੋਰੇਸ਼ਨ ਦੀ ਤਰਫ਼ੋਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਬਿਨਾਂ ਲੋਕਾਂ ਦੀ ਮੰਗ ਤੇ ਪੁਰਾਣੇ ਪੇਵਰ ਬਲਾਕ ਨੂੰ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ। ਅਤੇ ਵਿਕਾਸ ਕਾਰਜਾਂ ਦੇ ਨਾਂ ਉੱਪਰ 50 ਕਰੋੜ ਰੁਪਏ ਤੋਂ ਵੱਧ ਖਰਚ ਦਿੱਤੇ। ਇਸ ਖਰਚ ਹੋਏ ਪੈਸੇ ਦੀ ਵਿਜੀਲੈਂਸ ਪੰਜਾਬ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਇਹ ਗੱਲ ਉੱਘੇ ਪੰਥਕ ਚਿੰਤਕ ਅਤੇ ਸਾਬਕਾ ਕੌਂਸਲਰ- ਪਰਮਜੀਤ ਸਿੰਘ ਕਾਹਲੋਂ ਨੇ ਕਹੀ। ਸ. ਕਾਹਲੋਂ ਹੋਰਾਂ ਕਿਹਾ ਕਿ ਬਰਸਾਤੀ ਦਿਨਾਂ ਵਿੱਚ ਜਦੋਂ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਗਿਆ ਤਾਂ ਰੇਤੇ ਦੀਆਂ ਬੋਰੀਆਂ ਲਗਾ- ਲਗਾ ਕੇ ਪਾਣੀ ਨੂੰ ਦੂਸਰੇ ਪਾਸੇ ਵਲ ਨੂੰ ਮੋੜ ਕੇ ਇੱਕ ਵਾਰਡ ਨੂੰ ਦੂਸਰੇ ਵਾਰਡ ਦੇ ਲੋਕਾਂ ਨਾਲ ਲੜਾਇਆ ਜਾ ਰਿਹਾ ਹੈ,l ਉਹਨਾਂ ਕਿਹਾ ਕਿ ਮੁਹਾਲੀ ਵਿੱਚ ਡਰੇਨ ਸਿਸਟਮ ਨੂੰ ਠੀਕ ਕਰਨ ਦੇ ਵੱਲ ਰਤਾਂ ਭਰ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਬਰਸਾਤ ਦੇ ਦਿਨਾਂ ਵਿੱਚ ਸਿਰਫ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਛਤਰੀ ਲੈ ਕੇ ਲੋਕਾਂ ਕੋਲ ਖਲਾਉਣ ਦਾ ਡਰਾਮਾ ਮੁਹਾਲੀ ਕਾਰਪੋਰੇਸ਼ਨ ਦੇ ਮੇਅਰ , ਸੀਨੀਅਰ ਡਿਪਟੀ ਮੇਅਰ,ਡਿਪਟੀ ਮੇਅਰ ਤੇ ਹੋਰਨਾਂ ਵਲੋਂ ਕੀਤਾ ਜਾਂਦਾ ਹੈ। ਪ੍ਰੰਤੂ ਮੋਹਾਲੀ ਦੇ ਬਸ਼ਿੰਦੇ ਇਸ ਡਰਾਮੇਬਾਜ਼ੀ ਤੋਂ ਭਲੀ ਭਾਂਤ ਵਾਕਿਫ ਹਨ। ਸ. ਕਾਹਲੋਂ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਦੇ ਚੱਲਦੇ ਹੋਏ ਮੁਹਾਲੀ ਦੇ ਲੋਕੀ ਤੰਗ- ਪਰੇਸ਼ਾਨ ਹੋ ਰਹੇ ਹਨ। ਇਸ ਲਈ ਬਿਨਾਂ ਦੇਰੀ ਕੀਤੀਆਂ ਮੁਹਾਲੀ ਕਾਰਪੋਰੇਸ਼ਨ ਨੂੰ ਪਾਣੀ ਦੀ ਸਪਲਾਈ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣੀ ਚਾਹੀਦੇ ਹਨ।
ਸ. ਕਾਹਲੋਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਮੁਹਾਲੀ ਦੇ ਮੇਅਰ ਸੀਨੀਅਰ ਅਤੇ ਡਿਪਟੀ ਮੇਅਰ ਵੱਲੋਂ ਪੇਵਰ ਬਲਾਕ ਦੇ 50 ਕਰੋੜ ਤੋਂ ਵੀ ਵੱਧ ਹੋਏ ਘਪਲੇ ਦੀ ਵਿਜੀਲੈਂਸ ਜਾਂਚ ਕਰਵਾਉਣ, ਤਾਂ ਕਿ ਸੱਚ ਸਾਹਮਣੇ ਆ ਸਕੇ।