ਮੋਰਿੰਡਾ 21 ਜੁਲਾਈ (ਭਟੋਆ)
ਪਿੰਡ ਬੱਲਾ ਚ ਹੜ ਪੀੜਿਤਾਂ ਨੂੰ ਪਹਿਲਾਂ ਇਨਸਾਨੀਅਤ ਸੰਸਥਾ ਵਲੋ ਸੰਸਥਾ ਦੇ ਪ੍ਰਧਾਨ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਲੋੜੀਵੰਦਾ ਨੂੰ ਰਾਸਨ ਵੰਡਿਆ ਗਿਆ ! ਇਸ ਸਬੰਧੀ ਜਾਣਕਾਰੀ ਦਿੰਦਿਆ ਭਾਜਪਾ ਦੇ ਮੰਡਲ ਪ੍ਰਧਾਨ ਹਲਕਾ ਸ੍ਰੀ ਚਮਕੌਰ ਸਾਹਿਬ ਜਗਦੀਪ ਸਿੰਘ ਦੀਪਾ ਸੰਗਤਪੁਰਾ ਨੇ ਦੱਸਿਆ ਕਿ ਕੁਦਰਤੀ ਆਫਤ ਨੂੰ ਵੇਖਦਿਆਂ ਜਿਵੇ ਬਰਸਾਤੀ ਪਾਣੀ ਨੇ ਇਲਾਕੇ ਵਿੱਚ ਕਾਫੀ ਜਿਆਦਾ ਨੁਕਸਾਨ ਕੀਤਾ ਜਿਸ ਨੂੰ ਲੈ ਕੇ ਪਹਿਲਾਂ ਇਨਸਾਨੀਅਤ ਸੰਸਥਾ ਵਲੋ ਭਾਜਪਾ ਦੇ ਜਿਲਾ ਪ੍ਰਧਾਨ ਅਜੈ ਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਮੋੋੋਰਿੰਡਾ ਬਲਾਕ ਪਿੰਡ ਬੱਲਾ ਵਿਖੇ ਲੋੜਮੰਦ ਪਰਿਵਾਰਾਂ ਨੂੰ ਰਾਸਨ ਆਦਿ ਵੰਡਿਆ ਗਿਆ ! ਇਸ ਮੋਕੇ ਭਾਜਪਾ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਦਰਸ਼ਨ ਸਿੰਘ ਸਿਵਜੋਤ ,ਭਾਜਪਾ ਦੇ ਜਿਲਾ ਮੀਤ ਪ੍ਰਧਾਨ ਹਰਨੇਕ ਸਿੰਘ,ਸਮਾਜਸੇਵੀ ਸੰਗਤ ਸਿੰਘ ਭਾਮੀਆ , ਸਪਿੰਦਰ ਸਿੰਘ ਸ਼ਾਦੀਪੁਰ,ਜਗਦੀਸ ਸਿੰਘ ਕੋਟਲੀ ਮੀਤ ਪ੍ਰਧਾਨ ਸਮੇਤ ਪਿੰਡ ਵਾਸੀ ਹਾਜਰ ਸਨ!