ਪ੍ਰੋਫੈਸਰ ਚੰਦੂਮਾਜਰਾ ਨੇ ਸਮੂਹ ਸੰਸਥਾਵਾਂ ਵੱਲੋਂ ਦਿੱਤੀ ਮਦਦ ਲਈ ਕੀਤਾ ਧੰਨਵਾਦ
ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਦਾ ਰਹੇਗਾ: ਚੰਦੂਮਾਜਰਾ
ਮੋਹਾਲੀ: 17 ਜੁਲਾਈ, ਦੇਸ਼ ਕਲਿੱਕ ਬਿਓਰੋ
ਮੋਹਾਲੀ ਦੇ ਫੇਜ਼ 11 ਵਿੱਚ ਭਾਰੀ ਬਰਸਾਤ ਕਾਰਨ ਕੁਦਰਤੀ ਕਰੋਪੀ ਨਾਲ ਝੰਬੇ ਲੋਕਾਂ ਦੀ ਮਦਦ ਲਈ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੌਕੇ ਤੇ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਵੱਲੋਂ ਰਾਸ਼ਨ ਵੰਡਿਆ। ਪ੍ਰੋਫੈਸਰ ਚੰਦੂਮਾਜਰਾ ਨੇ ਇਸ ਮੌਕੇ ਫੇਜ਼ 11 ਦੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿਰਫ ਪੂਜਾ ਕਰਨ ਦੇ ਸਥਾਨ ਨਹੀਂ ਹਨ ਸਗੋਂ ਇਹ ਰੈਣ ਬਸੇਰੇ ਵੀ ਬਣਦੇ ਹਨ ਅਤੇ ਇੱਥੋਂ ਲੋਕਾਂ ਨੂੰ ਲੰਗਰ ਵੀ ਮਿਲਦਾ ਹੈ ਤੇ ਗੁਰਦੁਆਰਾ ਸਾਹਿਬਾਨ ਵਿਚਾਰ ਦਾ ਕੇਂਦਰ ਵੀ ਹੁੰਦੇ ਹਨ। ਉਹਨਾਂ ਕਿਹਾ ਧਾਰਮਿਕ ਸੰਸਥਾਵਾਂ ਜੋ ਮਦਦ ਕਰਦੀਆਂ ਹਨ ਉਹ ਸੰਕੇਤਕ ਹੁੰਦੀ ਹੈ ਅਤੇ ਅਸਲੀ ਮਦਦ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਮਦਦ ਕਰਕੇ ਸਰਕਾਰ ਨੂੰ ਜਗਾਉਂਦੀਆਂ ਹਨ ਕਿਉਂਕਿ ਅਸਲੀ ਡਿਊਟੀ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਗੇ ਨੰਗਲ ਤੋਂ ਸਰਦੂਲਗੜ੍ਹ ਦਾ ਵੀ ਸਾਰਾ ਏਰੀਆ ਤਬ੍ਹਾ ਹੋਇਆ ਪਿਆ ਹੈ ਅਤੇ ਉਥੇ ਵੀ ਦੌਰਾ ਕਰਕੇ ਉਹ ਕਈ ਥਾਵਾਂ ਤੇ ਮਦਦ ਪਹੁੰਚਾ ਕੇ ਆਏ ਹਨ। ਉਹਨਾਂ ਕਿਹਾ ਅਕਾਲੀ ਆਗੂਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਫੇਜ਼ 11 ਵਿੱਚ ਖ਼ਾਸ ਤੌਰ ਤੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।
ਇਸ ਮੌਕੇ ਪ੍ਰੋਫੈਸਰ ਚੰਦੂਮਾਜਰਾ ਨੇ ਉਹਨਾਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕੰਮ ਵਿੱਚ ਸਹਿਯੋਗ ਦਿੱਤਾ।ਉਹਨਾਂ ਨੇ ਇਸ ਮੌਕੇ ਖਾਸ ਤੌਰ ਤੇ ਰਾਮਗੜ੍ਹੀਆ ਸਭਾ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ।ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਅੱਗੇ ਵੀ ਇਸੇ ਤਰ੍ਹਾਂ ਅਕਾਲੀ ਦਲ ਲੋਕਾਂ ਦੀ ਮਦਦ ਲਈ ਹਾਜ਼ਰ ਰਹੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਰਾਸ਼ਨ ਦੀ ਮਦਦ ਕੀਤੀ ਗਈ ਹੈ ਅਤੇ ਜਿੱਥੇ ਵੀ ਕਿਸੇ ਲੋੜਵੰਦ ਨੂੰ ਲੋੜ ਪਵੇਗੀ ਸ਼੍ਰੋਮਣੀ ਅਕਾਲੀ ਦਲ ਮਦਦ ਲਈ ਹਾਜ਼ਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਇਸ ਕੁਦਰਤੀ ਮਾਰ ਚ ਆਏ ਸ਼ਹਿਰ ਚ ਹਰ ਵਾਰਡ ਤੇ ਬੂਥ ਪੱਧਰ ਤੇ ਹਰ ਲੋੜਬੰਦ ਮਦਦ ਕਰਨ ਲਈ ਵਚਨਬੱਧ ਹੈ
ਇਸ ਮੌਕੇ ਹਰਜੀਤ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਚੇਚੀ, ਹਰਜੀਤ ਸਿੰਘ, ਸੁਖਦੇਵ ਸਿੰਘ ਵਾਲੀਆ, ਮਹਿੰਦਰ ਸਿੰਘ, ਹਰਪਾਲ ਸਿੰਘ, ਪ੍ਰਮੋਟ ਕੁਮਾਰ ਮਿਸ਼ਰਾ, ਕਸ਼ਮੀਰ ਕੌਰ, ਪਿੰਕੀ ਬਾਲਾ, ਸੁਰਿੰਦਰ ਕੌਰ, ਬੀਬੀ ਸੋਨੀਆ, ਬੀਬੀ ਬਾਲਾ ਠਾਕੁਰ, ਮੱਖਣ ਸਿੰਘ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਗੁਰਚਰਨ ਸਿੰਘ ਨਨੜਾ, ਗੁਰਪ੍ਰੀਤ ਸਿੰਘ ਸਿੱਧੂ, ਸਰਬਜੀਤ ਸਿੰਘ ਗੋਲਡੀ, ਕੈਪਟਨ ਰਮਨਦੀਪ ਸਿੰਘ ਬਾਵਾ ਸਮੇਤ ਹੋਰ ਆਗੂ ਅਤੇ ਇਲਾਕਾ ਵਾਸੀ ਹਾਜਰ ਸਨ।