ਸੁਰਜੀਤ ਜੱਸਲ
ਨਿੱਕੇ ਸਿਨੇਮੇ ਦੇ ਪਿਤਾਮਾ ਗੁਰਚੇਤ ਚਿੱਤਰਕਾਰ ਨੇ ਆਪਣੀਆਂ ਫੈਮਲੀ ਫ਼ਿਲਮਾਂ ਰਾਹੀਂ ਅਨੇਕਾਂ ਨਵੇਂ ਕਲਾਕਾਰਾਂ ਨੂੰ ਮੌਕਾ ਦੇ ਕੇ ਅੰਤਰਰਾਸ਼ਟਰੀ ਪਹਿਚਾਣ ਦਵਾਈ। ਪੰਜਾਬੀ ਪਰਦੇ ਤੇ ਵੱਡੀ ਪਹਿਚਾਣ ਰੱਖਦੇ ਇਹਨਾਂ ਕਲਾਕਾਰਾਂ ਵਿੱਚ ਦਿਲਾਵਰ ਸਿੱਧੂ, ਸਤਿੰਦਰ ਕੌਰ, ਮਲਕੀਤ ਸਿੰਘ ਰੌਣੀ, ਪਰਿਵਾਜ ਕੌਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਦੂ, ਪਰਮਿੰਦਰ ਕੌਰ ਗਿੱਲ ਦੇ ਨਾਂ ਜ਼ਿਕਰਯੋਗ ਹਨ। ਕਿਸੇ ਵੇਲੇ ਇਹ ਕਲਾਕਾਰ ਗੁਰਚੇਤ ਚਿੱਤਰਕਾਰ ਦੀਆਂ ਫ਼ਿਲਮਾਂ ਦਾ ਅਹਿਮ ਹਿੱਸਾ ਹੋਇਆ ਕਰਦੇ ਸੀ। ਗੁਰਚੇਤ ਚਿੱਤਰਕਾਰ ਨੇ ਹਮੇਸ਼ਾ ਹੀ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਹੈ। ਅਜਿਹੇ ਹੀ ਕਲਾਕਾਰਾਂ ਵਿਚੋਂ ਇੱਕ ਹੈ ਕਮਲਰਾਜਪਾਲ।
ਕਮਲਰਾਜਪਾਲ ਗੁਰਚੇਤ ਚਿੱਤਰਕਾਰ ਦੀ ਕਲਾ ਫੁਲਵਾੜੀ ਦਾ ਉਹ ਫੁੱਲ੍ਹ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਹਿਕ ਖਿਲਾਰ ਰਿਹਾ ਹੈ। ਸਿਰਸਾ ਨੇੜਲੇ ਮੰਡੀ ਕਾਲਿਆਂਵਾਲੀ ਦੇ ਜੰਮਪਲ ਰਾਜਪਾਲ ਨੇ ਕਾਲਜ ਪੱਧਰ ਤੇ ਥੀਏਟਰ ਕਰਦਿਆਂ ਗੁਰਚੇਤ ਚਿੱਤਰਕਾਰ ਦੀਆਂ ਫ਼ਿਲਮਾਂ ਦਾ ਐਨਾ ਪ੍ਰਭਾਵ ਕਬੂਲਿਆ ਕਿ ਉਸਦੇ ਚਰਨੀ ਆ ਲੱਗਿਆ।
ਗੁਰਚੇਤ ਨੇ ਉਸਦੇ ਅੰਦਰਲੇ ਕਲਾਕਾਰਾਂ ਨੂੰ ਪਹਿਚਾਣਦਿਆਂ ਉਸਨੂੰ ਅੱਗੇ ਵੱਧਣ ਦੇ ਮੌਕੇ ਦਿੱਤੇ। ਕਮਲ ਨੇ ਬੜ੍ਹੀ ਮੇਹਨਤ ਅਤੇ ਲਗਨ ਨਾਲ ਕਲਾ ਦੇ ਇਸ ਖੇਤਰ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ। ਜ਼ਿਕਰਯੋਗ ਹੈ ਕਿ ਰਾਜ ਪਾਲ ਨੇ ‘ਦੋ ਪੋਸਤੀ’, ‘ਭੋਲੇ ਦਾ ਵਿਆਹ’ਬੋਦੀ ਵਾਲਾ ਤਾਰਾ,ਟੁੱਟ ਪੈਣਾ ਦਰਜ਼ੀ, ਪੁਲਸ ਦਾ ਏਲੀਅਨ,ਛੜਾ ਜੇਠ,ਅੜਬ ਪ੍ਰਾਹੁਣਾ,ਫ਼ੈਮਲੀ 434, ਬਾਬਲੇ ਦੀ ਪੱਗ,ਮੇਰੀ ਬੇਬੇ, ਵਰਗੀਆਂ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਉਂਦਿਆਂ ਆਪਣੀ ਕਲਾ ਦੇ ਵੱਡਾ ਸਬੂਤ ਪੇਸ਼ ਕੀਤਾ। ਆਉਣ ਵਾਲੇ ਸਮੇਂ ਵਿੱਚ ਰਾਜਪਾਲ ਅਨੇਕਾਂ ਟੈਲੀ ਫ਼ਿਲਮਾਂ, ਵੈਬ ਸਿਰੀਜ਼ ਸਮੇਤ ਕੁਝ ਫ਼ੀਚਰ ਫ਼ਿਲਮਾਂ ਵਿੱਚ ਵੀ ਨਜ਼ਰ ਆਵੇਗਾ। ਰਾਜਪਾਲ ਵਿੱਚ ਕਲਾ ਹੈ, ਲਗਨ ਹੈ ਅਤੇ ਇਸਤੋਂ ਵੱਧ ਕੁਝ ਕਰ ਵਿਖਾਉਣ ਦਾ ਜ਼ਜਬਾ ਵੀ ਹੈ। ਉਸਦਾ ਕਹਿਣਾ ਹੈ ਕਿ ਗੁਰਚੇਤ ਚਿੱਤਰਕਾਰ ਨੇ ਉਸਨੂੰ ਉਂਗਲੀ ਫੜ੍ਹ ਕੇ ਕਲਾ ਦੇ ਮਾਰਗ ਤੇ ਤੋਰਿਆ ਹੈ, ਉਹੀ ਉਸਦਾ ਉਸਤਾਦ ਹੈ, ਗੁਰੂ ਹੈ, ਅਤੇ ਮਾਰਗ ਦਰਸ਼ਕ ਹੈ। ਅਦਾਕਾਰੀ ਦੇ ਨਾਲ-ਨਾਲ ਕਮਲਰਾਜਪਾਲ ਨੂੰ ਕਹਾਣੀ ਲੇਖਣ ਅਤੇ ਨਿਰਦੇਸ਼ਨ-ਕਾਰਜ ਦਾ ਵੀ ਸ਼ੌਂਕ ਹੈ। ਉਸਦੀਆਂ ਫ਼ਿਲਮਾਂ ਦੀ ਤਾਰੀਫ਼ ਹੁਣ ਸੱਤ ਸਮੁੰਦਰੋਂ ਪਾਰ ਵੀ ਹੋਣ ਲੱਗੀ ਹੈ। ਆਉਣ ਵਾਲੇ ਦਿਨਾਂ ਵਿੱਚ ਉਹਵਿਦੇਸ਼ਾਂ ਵਿੱਚ ਵੀ ਆਪਣੀ ਕਲਾ ਦੇ ਪ੍ਰਦਰਸ਼ਣ ਕਰੇਗਾ।- ਸੁਰਜੀਤ ਜੱਸਲ 9814607737