ਮਾਨਸਾ, 7 ਜੁਲਾਈ, ਜਗਤਾਰ ਧੰਜਲ :
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚੌਥਾ ਗੀਤ ’ਚੋਰਨੀ’ ਅੱਜ ਸ਼ਾਮ ਨੂੰ 5 ਵਜੇ ਰਿਲੀਜ਼ ਹੋ ਗਿਆ। ਇਸ ਗੀਤ ਦੀ ਆਡੀਓ ਜਾਰੀ ਕਰ ਦਿੱਤੀ ਗਈ ਹੈ, ਜਦੋਂ ਕਿ ਵੀਡੀਓ ਕੱਲ੍ਹ ਸਵੇਰੇ ਜਾਰੀ ਕੀਤੀ ਜਾਵੇਗੀ। ਇਹ ਗੀਤ ਰਿਲੀਜ਼ ਹੋ ਜਾਣ ਤੋਂ ਕਈ ਦਿਨ ਪਹਿਲਾਂ ਰੈਪਰ ਡਿਵਾਇਨ ਨੇ ਇੰਸਟਗ੍ਰਾਮ ’ਤੇ ਇਸਦੀ ਜਾਣਕਾਰੀ ਦਿੰਦਿਆਂ ਲਿਖਿਆ ਸੀ ਕਿ ’ਦਿਲ ਸੇ ਜੇਹ ਖਾਸ ਗੀਤ ਹੈ, ਮੇਰੇ ਲਈ’। ਉਨ੍ਹਾਂ ਮੂਸੇਵਾਲਾ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ।ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਇਸ ਗੀਤ ਨੂੰ ਲੈਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ’ਐਸਵਾਈਐਲ’, ਵਾਰ, ਮੇਰਾ ਨਾਂ, ਪ੍ਰਸ਼ੰਸਕਾਂ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਵਿਵਾਦਾਂ ਵਿੱਚ ਘਿਰ ਜਾਣ ਤੋਂ ਬਾਅਦ ਐਸਵਾਈਐਲ ਗੀਤ ’ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।
ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ 40 ਤੋਂ 45 ਗੀਤ ਮੂਸੇਵਾਲਾ ਦੇ ਲਿਖੇ ਅਤੇ ਗਾਏ ਹੋਏ ਪਏ ਹਨ, ਜੋ ਉਸਦੇ ਪ੍ਰਸ਼ੰਸਕਾਂ ਦੀ ਮੰਗ ਅਨੁਸਾਰ ਸਮੇਂ-ਸਮੇਂ ਰਿਲੀਜ਼ ਕੀਤੇ ਜਾਂਦੇ ਰਹਿਣਗੇ।