ਚੰਡੀਗੜ੍ਹ,24 ਜੂਨ,ਦੇਸ਼ ਕਲਿਕ ਬਿਊਰੋ:
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਹੋਣਗੇ। ਸ਼ਾਮ 4 ਵਜੇ ਉਹ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਤੈਅ ਰੂਟ ’ਤੇ ਅਭਿਆਸ ਕੀਤਾ। ਇਸ ਦੌਰਾਨ ਸੈਕਟਰ-34 ਵਿੱਚ ਪ੍ਰੋਗਰਾਮ ਵਾਲੀ ਥਾਂ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ।
ਅੱਜ 24 ਜੂਨ ਨੂੰ ਕਾਲੀ ਬਾੜੀ ਲਾਈਟ ਪੁਆਇੰਟ,ਸੈਕਟਰ 31/32-46/47 ਚੌਂਕ, ਸੈਕਟਰ 32/33-45/46 ਚੌਕ ਅਤੇ 33/34-44/45 ਚੌਂਕ ‘ਤੇ ਸ਼ਾਤੀ ਪੱਥ ਅਤੇ ਸੈਕਟਰ 33/34-44/45 ਤੋਂ ਸਰੋਵਰ ਪੱਥ 'ਤੇ ਲਾਈਟ ਪੁਆਇੰਟ 33/34 ਤੋਂ ਇਲਾਵਾ ਸੈਕਟਰ 34 ਮੇਲਾ ਗਰਾਊਂਡ ਨੇੜੇ ਕੁਝ ਸੜਕਾਂ 'ਤੇ ਆਵਾਜਾਈ ਨੂੰ ਮੋੜਿਆ/ਸੀਮਿਤ ਕੀਤਾ ਜਾਵੇਗਾ।ਜਦੋਂ ਕਿ ਨਿਊ ਲੇਬਰ ਚੌਕ (ਸੈਕਟਰ 33/34-20/21 ਚੌਕ) ਤੋਂ ਬੁੜੈਲ ਚੌਂਕ (ਸੈਕਟਰ 33/34-44/45 ਚੌਕ) ‘ਤੇ ਸਰੋਵਰ ਪੱਥ ਸੈਕਟਰ 33/34ਲਾਈਟ ਪੁਆਇੰਟ ਤੋਂ ਗੁਰਦੁਆਰਾ ਸਾਹਿਬ, ਸੈਕਟਰ 34 ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਸੈਕਟਰ 34 ਦੀਆਂ ਕੁਝ ਅੰਦਰੂਨੀ ਸੜਕਾਂ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਵੇਗੀ। ਪੁਲੀਸ ਵਿਭਾਗ ਨੇ ਆਮ ਲੋਕਾਂ ਨੂੰ 24 ਜੂਨ ਨੂੰ ਸ਼ਾਮ 5 ਤੋਂ 8 ਵਜੇ ਤੱਕ ਇਨ੍ਹਾਂ ਰਸਤਿਆਂ ਤੋਂ ਲੰਘਣ ਤੋਂ ਗੁਰੇਜ਼ ਕਰਨ ਅਤੇ ਬਦਲਵੇਂ ਰਸਤੇ ਅਪਣਾਉਣ ਲਈ ਕਿਹਾ ਹੈ।