ਜਗਤਾਰ ਧੰਜਲ
ਮਾਨਸਾ, 16 ਜੂਨ :
ਪੰਜਾਬੀ ਫ਼ਿਲਮਾਂ ਦੀ ਉਘੀ ਅਦਾਕਾਰਾ ਅਤੇ ਮਾਨਸਾ ਵਾਸੀ ਨਿਸ਼ਾ ਬਾਨੋ ਦੇ ਪਿਤਾ ਇੰਦੂ ਖਾਨ (60) ਦਾ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ।ਇਸ ਤੋਂ ਪਹਿਲਾਂ ਨਿਸ਼ਾ ਬਾਨੋ ਦੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ। ਇੰਦੂ ਖਾਨ ਨੂੰ ਅੱਜ ਮਾਨਸਾ ਦੀ ਕਬਰਸਤਾਨ ਵਿਖੇ ਸੁਪਰਦ ਏ ਖਾਕ ਕੀਤਾ ਗਿਆ। ਇਸ ਮੌਕੇ ਫ਼ਿਲਮ ਇੰਡਸਟਰੀ ਦੀਆਂ ਸਖ਼ਸੀਅਤਾਂ ਅਤੇ ਗੀਤਾਂ ਸਮੇਤ ਸਮਾਜ ਸੇਵੀਆਂ ਨੇ ਨਿਸ਼ਾ ਬਾਨੋ ਨਾਲ ਦੁੱਖ ਪ੍ਰਗਟ ਕੀਤਾ। ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦਰਜਨਾਂ ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਪੰਜਾਬੀ ਫ਼ਿਲਮਾਂ ਵਿੱਚ ਉਨ੍ਹਾਂ ਦੀ ਤੂਤੀ ਬੋਲਦੀ ਹੈ। ਪਿਤਾ ਇੰਦੂ ਖਾਨ ਦਾ ਦੇਹਾਂਤ ਹੋਣ ’ਤੇ ਉਨ੍ਹਾਂ ਦੀ ਧੀ ਅਦਾਕਾਰਾ ਨਿਸ਼ਾ ਬਾਨੋ ਭੁੱਬਾਂ ਮਾਰਕੇ ਰੋਈ।
ਇਸ ਉਪਰੰਤ ਇੰਦੂ ਖਾਨ ਦੇ ਦੇਹਾਂਤ ਤੋਂ ਬਾਅਦ ਦੀਆਂ ਅੰਤਿਮ ਰਸਮਾਂ ਮੁਸਲਿਮ ਰੀਤੀ-ਰਿਵਾਜ ਅਨੁਸਾਰ ਕੀਤੀਆਂ ਜਾਣੀਆਂ।