ਹਲਕਾ ਵਿਧਾਇਕ ਨੇ ਲੇਬਰ ਚੌਂਕ ਵਿੱਚ ਮਜਦੂਰਾਂ ਨੂੰ ਭੇਂਟ ਕੀਤਾ ਵਾਟਰ ਕੂਲਰ
ਮੋਰਿੰਡਾ 14 ਜੂਨ ( ਭਟੋਆ )
ਪੰਜਾਬ ਸਰਕਾਰ ਮੁਲਾਜਮਾਂ ਅਤੇ ਮਜਦੂਰਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਸਰਕਾਰ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਇਹ ਵਰਗ ਵੀ ਖੁਸ਼ਹਾਲ ਹੋਕੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕੇ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੁਆ ਸਕੇ।
ਇਹ ਵਿਚਾਰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਚਰਨਜੀਤ ਸਿੰਘ ਨੇ ਮੋਰਿੰਡਾ ਦੇ ਲੇਬਰ ਚੌਂਕ ਵਿੱਚ ਨਿਰਮਾਣ ਅਤੇ ਰਾਜ ਮਿਸਤਰੀ ਯੂਨੀਅਨ ਮੋਰਿੰਡਾ ਨੂੰ ਵਾਟਰ ਕੂਲਰ ਭੇਂਟ ਕਰਨ ਸਮੇਂ ਜੁੜੇ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਪ੍ਗਟ ਕੀਤੇ। ਡਾ ਚਰਨਜੀਤ ਸਿੰਘ ਨੇ ਕਿਹਾ ਕਿ ਮਜਦੂਰ ਦਿਵਸ ਦੇ ਮੌਕੇ ਉੱਤੇ ਯੂਨੀਅਨ ਦੇ ਪ੍ਧਾਨ ਸ੍ਰੀ ਪਿਆਰਾ ਸਿੰਘ ਵੱਲੋਂ ਮਜਦੂਰਾਂ ਦੇ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਦੇਣ ਦੀ ਮੰਗ ਕੀਤੀ ਸੀ, ਜਿਸਨੂੰ ਪਰਵਾਨ ਕਰਦਿਆਂ ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਇਹ ਵਾਟਰ ਕੂਲਰ ਭੇਂਟ ਕੀਤਾ ਹੈ ਤਾਂ ਜੋ ਸੂਬੇ ਦੇ ਨਿਰਮਾਣ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਜਦੂਰਾਂ ਨੂੰ ਅਤਿ ਦੀ ਗਰਮੀ ਵਿੱਚ ਪੀਣ ਲਈ ਠੰਡਾ ਪਾਣੀ ਮਿਲ ਸਕੇ। ਉਨ੍ਹਾਂ ਸਮੂਹ ਮਿਸਤਰੀਆਂ ਅਤੇ ਮਜਦੂਰਾਂ ਨੂੰ ਆਪਣੇ ਆਪ ਨੂੰ ਕਿਰਤ ਵਿਭਾਗ ਨਾਲ ਰਜਿਸਟਰਡ ਕਰਵਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਅਤੇ ਸਿੱਖਿਆ ਸਮੇਤ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਰਜਿਸਟਰਡ ਮਜਦੂਰਾਂ ਨੂੰ ਜਿੱਥੇ ਹਸਪਤਾਲਾਂ ਵਿੱਚ ਸਹੂਲਤਾਂ ਮਿਲਦੀਆਂ ਹਨ, ਉੱਥੇ ਹੀ ਉਨ੍ਹਾਂ ਦੇ ਬੱਚਿਆਂ ਨੂੰ ਪੜਾਈ ਲਈ ਵਜੀਫਾ, ਲੜਕੀਆਂ ਦੀ ਸ਼ਾਦੀ ਅਤੇ ਮਕਾਨਾਂ ਦੀ ਉਸਾਰੀ ਲਈ ਗ੍ਰਾਂਟ ਦਿੱਤੀ ਜਾਂਦੀ ਹੈ।
ਇਸ ਮੌਕੇ ਤੇ ਮਜਦੂਰਾਂ ਦੀ ਮੰਗ ਉੱਤੇ ਉਨ੍ਹਾਂ ਨੇ ਮਜਦੂਰਾਂ ਦੀ ਰਜਿਸਟਰੇਸ਼ਨ ਲਈ ਜਲਦੀ ਹੀ ਕਿਰਤ ਵਿਭਾਗ ਦਾ ਕੈਂਪ ਲਗਵਾਉਣ ਦਾ ਐਲਾਨ ਕੀਤਾ ਤਾਂ ਜੋ ਕੋਈ ਵੀ ਮਜਦੂਰ ਮਿਸਤਰੀ ਰਜਿਸਟਰਡ ਹੋਣ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਮੌਕੇ ਤੇ ਨਿਰਮਾਣ ਅਤੇ ਰਾਜ ਮਿਸਤਰੀ ਯੂਨੀਅਨ ਮੋਰਿੰਡਾ ਦੇ ਪ੍ਧਾਨ ਸ੍ਰੀ ਪਿਆਰਾ ਸਿੰਘ ਅਤੇ ਸ੍ਰੀ ਕਰਮ ਸਿੰਘ ਵੱਲੋਂ ਡਾ ਚਰਨਜੀਤ ਸਿੰਘ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਸ੍ਰੀ ਐਨਪੀ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਜਗਮੋਹਨ ਸਿੰਘ ਰੰਗੀਆਂ,ਜਗਤਾਰ ਸਿੰਘ ਘੜੂੰਆਂ, ਕੁਲਦੀਪ ਰਾਏ ਸੂਦ, ਵਰਿੰਦਰਜੀਤ ਸਿੰਘ ਬਾਠ ਪੀਏ, ਯੂਨੀਅਨ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਰੰਗੀਆਂ, ਪ੍ਕਾਸ਼ ਸਿੰਘ, ਕਰਮ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਕਲਹੇੜੀ, ਜਸਪਾਲ ਸਿੰਘ, ਪਰਮਜੀਤ ਸਿੰਘ ਅਤੇ ਸੋਹਣ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਿਸਤਰੀ ਤੇ ਮਜਦੂਰ ਹਾਜਰ ਸਨ।