ਮਸ਼ਹੂਰ ਗਾਇਕਾ ਲਿਜਾ ਮਲਿਕ ਐਲਬਮ ਰਿਲੀਜ਼ ਮੌਕੇ ਹੋਈ ਮੀਡੀਆ ਨਾਲ ਰੂਬਰੂ
ਚੰਡੀਗੜ੍ਹ, 23 ਮਈ, ਦੇਸ਼ ਕਲਿੱਕ ਬਿਓਰੋ :
ਸੰਗੀਤ ਦੀ ਦੁਨੀਆਂ ਦਾ ਜਾਣਿਆ ਪਹਿਚਾਣਿਆਂ ਗਾਇਕ ਪੁਨੀਤ ਸ਼ਰਮਾ ਪਿਆਰ ਵਿੱਚ ਪਗਲਾ ਨਾਮਕ ਐਲਬਮ ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋ ਰਿਹਾ ਹੈ। ਪਲੇਐਂਡਐਟ ਦੇ ਬੈਨਰ ਹੇਠ ਰਾਜੇਸ਼ ਮੰਥਨ ਦੇ ਲਿਖੇ ਗੀਤਾਂ ਵਾਲੀ ਇਹ ਐਲਬਮ ਪੁਨੀਤ ਦੀ ਜਾਦੂਈ ਅਵਾਜ਼ ਦਾ ਕਮਾਲ ਦਿਖਾਏਗੀ। ਪੰਜਾਬੀ ਅਤੇ ਹਿੰਦੀ ਸ਼ਬਦਾਂ ਦੇ ਸੁਮੇਲ ਵਾਲੀ ਇਸ ਐਲਬਮ ਨੂੰ ਸੰਗੀਤ ਦਿੱਤਾ ਹੈ ਗੌਰਵ ਦਾਸ ਗੁਪਤਾ ਨੇ।
ਆਪਣੀ ਇਸ ਐਲਬਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਪੁਨੀਤ ਸ਼ਰਮਾ ਦਾ ਕਹਿਣਾ ਹੈ ਕਿ ਇਸ ਵਿੱਚ ਸਰੋਤਿਆਂ ਨੂੰ ਮਿਠਾਸ ਅਤੇ ਡਾਂਸ ਭਰੇ ਗੀਤ ਸੁਨਣ ਨੂੰ ਮਿਲਣਗੇ। ਨਿਰਦੇਸ਼ਕ ਜੋੜੀ ਅਜੈ ਅਰੋੜਾ ਅਤੇ ਲਵਲ ਅਰੋੜਾ ਨੇ ਆਪਣੀ ਕਲਾ ਨਾਲ ਇਸ ਐਲਬਮ ਦੀ ਕੁਆਲਟੀ ਵਿੱਚ ਹੋਰ ਵਾਧਾ ਕੀਤਾ ਹੈ। ਰਾਇਟ ਲੰਿਕ ਦੀ ਪੇਸ਼ਕਸ਼ ਇਸ ਐਲਬਮ ਨੂੰ ਖਾਸਤੌਰ ਤੇ ਨੌਜਵਾਨਾਂ ਲਈ ਖਿੱਚ ਦਾ ਕਾਰਨ ਬਣੇਗੀ। ਇਹ ਐਲਬਮ ਸਾਰੇ ਡਿਜੀਟਲ ਸਰੋਤਾਂ ਤੇ ਉਪਲਬਧ ਹੈ, ਜਿਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਮਸ਼ਹੂਰ ਗਾਇਕਾ ਲਿਜਾ ਮਲਿਕ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।