Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

Entertainment | ਨਸ਼ਿਆਂ ਵਿਰੁੱਧ ਯੁੱਧ ਛੇੜੇਗਾ ‘ਗਿੱਲ ਸਾਹਬ ਸਕੂਟਰ ਵਾਲਾ’

Updated on Thursday, April 27, 2023 18:32 PM IST

 ਸੁਰਜੀਤ ਜੱਸਲ

ਸਿਨਮਾ ਸਿਰਫ਼ ਹਾਸੇ ਮਜਾਕ ਜਾਂ ਮਾਰਧਾੜ ਤੱਕ ਹੀ ਸੀਮਤ ਨਹੀਂ ਬਲਕਿ ਸਮਾਜ ਦੇ ਅਹਿਮ ਮੁੱਦਿਆਂ ਨੂੰ ਉਭਾਰਨ ਦਾ ਵੀ ਚੰਗਾ ਪਲੇਟਫਾਰਮ ਹੈ। ਪਰ ਅਫਸੋਸ ਬਹੁਤ ਘੱਟ ਫ਼ਿਲਮਾਂ ਬਣਦੀਆਂ ਹਨ ਜੋ ਸਮਾਜਿਕ ਕੁਰੀਤੀਆਂ ਖਿਲਾਫ਼ ਆਵਾਜ਼ ਉਠਾਉਣ ਦਾ ਸੁਨੇਹਾ ਦਿੰਦੀਆਂ ਹਨ। ਬਹੁਤੇ ਨਿਰਮਾਤਾ ਅਜਿਹੇ ਵਿਸ਼ਿਆਂ ਤੇ ਫ਼ਿਲਮ ਬਣਾਉਣ ਆਪਣਾ ਪੈਸਾ ਤੇ ਸਮਾਂ ਖਰਾਬ ਕਰਨ ਦੀ ਹੀ ਸੋਚ ਰੱਖਦੇ ਹਨ ਪ੍ਰੰਤੂ ਕੁਝ ਕੁ ਫ਼ਿਲਮਸ਼ਾਜ ਅਜਿਹੇ ਸਿਨਮਾ ਨੂੰ ਪ੍ਰਫੁੱਲਤ ਕਰਨ ਦੇ ਧਾਰਨੀ ਹਨ।
 ਅਜਿਹੇ ਹੀ ਸਵੱਲੀ ਤੇ ਉਸਾਰੂ ਸੋਚ ਦੇ ਮਾਲਕ ਹਨ ਰਾਜੀਵ ਦਾਸ। ਰਾਜੀਵ ਦਾਸ ਪਿਛਲੇ ਲੰਮੇ ਸਮੇਂ ਤੋਂ ਛੋਟੇ ਤੇ ਵੱਡੇ ਪਰਦੇ ਤੇ ਕੰਮ ਰਹੇ ਹਨ। ਇੰਨ੍ਹੀਂ ਦਿਨੀਂ ਉਹ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਗਿੱਲ ਸਾਹਬ ਸਕੂਟਰ ਵਾਲੇ’ ਨਾਲ ਖੂਬ ਚਰਚਾ ਵਿਚ ਹੈ। ਰਾਜੀਵ ਦਾਸ ਬਤੌਰ ਲੇਖਕ, ਨਿਰਮਾਤਾ, ਨਿਰਦੇਸ਼ਕ ਇਸ ਫ਼ਿਲਮ ਨਾਲ ਜੁੜੇ ਹੋਏ ਹਨ। ਇਸ ਫ਼ਿਲਮ ਵਿਚ ਪੰਜਾਬੀ ਸਿਨਮੇ ਦੇ ਥੰਮ੍ਹ ਸਰਦਾਰ ਸੋਹੀ ਨੇ ‘ਗਿੱਲ ਸਾਹਬ’ ਦਾ ਕਿਰਦਾਰ ਨਿਭਾਇਆ ਹੈ। ਸ੍ਰੀ ਰਾਜੀਵ ਦਾਸ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਫ਼ਿਲਮ ਅੱਜ ਦੇ ਨੌਜਵਾਨਾਂ ਦੀ ਕਹਾਣੀ ਹੈ ਜੋ ਸਮਾਜ ਦੇ ਹਰ ਚੰਗੇ ਮਾੜੇ ਪਹਿਲੂਆ ਬਾਰੇ ਦਰਸ਼ਕਾਂ ਨੂੰ ਜਾਗੂਰਕ ਕਰੇਗੀ। ਮੌਜੂਦਾ ਦੌਰ ਵਿਚ ਨੌਜਵਾਨ ਆਪਣੇ ਸੁਨਿਹਰੇ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ਾ ਵੱਲ ਉਡਾਰੀ ਮਾਰ ਰਹੇ ਹਨ। ਨੌਜਵਾਨ ਮੁੰਡੇ ਕੁੜੀਆਂ ਡਿਗਰੀਆਂ-ਡਿਪਲੋਮੇ ਪ੍ਰਾਪਤ ਕਰ ਬੇਰੁਜਗਾਰ ਦੀ ਭੱਠੀ ‘ਚ ਮੱਚ ਰਹੇ ਹਨ। ਮਾਪੇ ਆਪਣੀਆਂ ਨਸ਼ਲਾ ਬਚਾਉਣ ਲਈ ਉਪਜਾਊ ਫ਼ਸਲਾਂ ਦੀਆਂ ਕੁੱਖਾਂ ਵੇਚਣ ਲਈ ਮਜਬੂਰ ਹਨ। ਇਸ ਫ਼ਿਲਮ ਵਿਚ ਜਿੱਥੇ ਸਮਾਜਿਕ ਮੈਸ਼ਜ ਵੀ ਹੋਵੇਗਾ ਉੱਥੇ ਹਲਕੀ-ਫੁਲਕੀ ਪਰਿਵਾਰਕ ਕਾਮੇਡੀ, ਸੋਹਣਾ ਗੀਤ ਸੰਗੀਤ ਵੀ ਦਿਲਾਂ ਨੂੰ ਝੰਜੋੜਣ ਵਾਲਾ ਇਮੋਸ਼ਨਲ ਹੋਵੇਗਾ।
  ਇੰਡੋ ਕੀਵੀ ਫ਼ਿਲਮਜ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਅਮਰਿੰਦਰ ਬੌਬੀ ਤੇ ਅਮਰੀਨ ਸ਼ਰਮਾ ਦੀ ਜੋੜੀ ਤੋਂ ਇਲਾਵਾ ਸਰਦਾਰ ਸੋਹੀ, ਹੌਬੀ ਧਾਲੀਵਾਲ, ਬਲਬੀਰ ਬੋਪਾਰਾਏ, ਅਦਿੱਤੀ ਆਰੀਆ, ਹੈਪੀ ਗੌਸਲ, ਸੱਜਣ ਕਪੂਰ ਤੇ ਕੇ.ਕੇ. ਗਿੱਲ ਨੇ ਅਹਿਮ ਕਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨਪਲੇਅ ਰਾਜੀਵ ਦਾਸ ਤੇ ਕੇ.ਕੇ. ਗਿੱਲ ਨੇ ਲਿਖਿਆ ਹੈ। ਅਮਰਿੰਦਰ ਬੌਬੀ, ਬਲਬੀਰ ਬੋਪਾਰਾਏ, ਮੈਂਡੀ ਸੰਧੂ, ਦੀਪ ਅਟਵਾਲ ਤੇ ਤਰੁਣ ਮਲਿਕ ਨੇ ਇਸ ਫ਼ਿਲਮ ‘ਚ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜੀਵ ਦਾਸ ਤੇ ਕੇ.ਕੇ. ਗਿੱਲ ਹਨ ਜਦਕਿ ਜੇ ਪੀ ਪਰਦੇਸੀ ਸਹਿ ਨਿਰਮਾਤਾ ਹੈ। ਜ਼ਿਕਰਯੋਗ ਹੈ ਕਿ 19 ਮਈ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਅੱਜ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਉਪਰਾਲਾ ਹੈ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜਿਸ ਵਿਚ ਮਾਵਾਂ ਤੇ ਜਵਾਨ ਪੁੱਤ ਨਿੱਤ ਦਿਨ ਡੁੱਬਦੇ ਜਾ ਰਹੇ ਹਨ। ਇਸ ਕਰਕੇ ਇਹ ਫ਼ਿਲਮ ਨਸ਼ਿਆਂ ਖਿਲਾਫ਼ ਇੱਕ ਨਵੇਂ ਯੁੱਧ ਦਾ ਆਗਾਜ਼ ਕਰੇਗੀ।

    ਸੰਪਰਕ: 9814607737

ਵੀਡੀਓ

ਹੋਰ
Have something to say? Post your comment
X