ਦੋਗਾਣੇ ਗੀਤਾਂ ਨੂੰ ਸੁਣਨ ਵਾਲਿਆਂ ਦਾ ਘੇਰਾ ਅੱਜ ਵੀ ਵਿਸ਼ਾਲ ਹੈ : ਬਿਲ ਸਿੰਘ
ਚੰਡੀਗੜ੍ਹ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ ;
ਪਰਿਵਾਰਕ ਰਿਸ਼ਤਿਆਂ ਦੀ ਵਿੱਚਲੀ ਨੋਕ-ਝੋਕ ਦੀ ਗੱਲ ਕਰਦੀ ਦੋਗਾਣਾ ਗਾਇਕੀ ਨੇ ਹਮੇਸ਼ਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ,ਦੋਗਾਣੇ ਗੀਤਾਂ ਨੂੰ ਸੁਣਨ ਵਾਲਿਆਂ ਦਾ ਘੇਰਾ ਅੱਜ ਵੀ ਵਿਸ਼ਾਲ ਹੈ। ਚੰਗਾ ਗੀਤ,ਸੰਗੀਤ ਹਮੇਸ਼ਾਂ ਹੀ ਦਰਸ਼ਕ-ਸਰੋਤਿਆਂ ਨੂੰ ਪਸੰਦ ਆਉਂਦਾ ਹੈ। ਇਹ ਵਿਚਾਰ ਲੋਕ ਗਾਇਕ ਬਿਲ ਸਿੰਘ ਨੇ ਆਪਣੇ ਨਵੇਂ ਦੋਗਾਣਾ ਗੀਤ ‘ਬਰੂਦ’ ਦੀ ਰਿਲੀਜ਼ ਨੂੂੰ ਲੈ ਕੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਨਵੇਂ ਦੋਗਾਣਾ ਗੀਤ ’ਚ ਉਸ ਦਾ ਸਾਥ ਸਹਿ ਗਾਇਕਾ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ। ਗੀਤ ਨੂੰ ਉੱਘੇ ਗੀਤਕਾਰ ਦੀ ਕਲਮ ਸੁੱਖ ਨੇ ਲਿਖਿਆ ਹੈ। ਸੰਗੀਤ ਦੀਆਂ ਮਨਮੋਹਕ ਧੁੰਨਾਂ ’ਚ ਸੰਗੀਤਕਾਰ ਯੋ-ਵੀ ਨੇ ਪਰੋਇਆ ਹੈ। ਗਾਇਕ ਬਿਲ ਸਿੰੰਘ ਨੇ ਦੱਸਿਆ ਕਿ ਉਨਾਂ ਦੇ ਗੀਤ ਬਾਰੂਦ ਜਿਸ 'ਚ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਤੇ ਇਸ ਦੇ ਵਿਊ ਯੂ-ਟਿਊਬ 'ਤੇ ਇਕ ਮਿਲੀਅਨ ਨੂੰ ਪਾਰ ਕਰ ਗਏ ਹਨ। ਉਸ ਦੀਆਂ ਪਹਿਲਾਂ ਆਈਆਂ ਕੈਸੇਟਾਂ ਵਿੱਚਲੇ ਗੀਤਾਂ ‘ਸੁੱਤੀ ਪਈ ਨੂੰ ਹਿਜ਼ਕਿਆਂ ਆਇਆ’,ਯਾਦਾਂ ਤੇਰੀਆਂ’,ਕੰਧ ਉੱਤੇ ਰੱਖ ਕੈਮਰਾ’,‘ਜੁਦਾਈਅ’,‘ਜਾਗੋ’, ਆਦਿ ਹਿੱਟ ਸੋਲੋ ਤੇ ਦੋਗਾਣੇ ਗੀਤਾਂ ਤੋਂ ਇਲਾਵਾ ਸ਼ਿੰਗਲ ਟਰੈਕ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਸ ਦਾ ਇਹ ਦੋਗਾਣਾ ਬੇਵਲ ਮਿਊਜ਼ਿਕ ਦੀ ਸ਼ਾਨਦਾਰ ਪੇਸ਼ਕਸ਼ ਹੈ। ਉਨ੍ਹਾਂ ਦੱਸਿਆ ਕਿ ਗੀਤ ‘ਬਰੂਦ’ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।