ਚੰਡੀਗੜ੍ਹ, 14 ਅਪ੍ਰੈਲ, ਬਿਓਰੋ :
ਅੱਜ ਚੰਡੀਗੜ੍ਹ ਕਰਾਈਮ ਸੈੱਲ ਦੇ ਤਿੰਨ ਕਾਂਸਟੇਬਲ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਇਸ ਸੈਲ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਰਾਤ ਇਹਨਾਂ ਤਿੰਨਾਂ ਕਾਂਸਟੇਬਲਾਂ ਨੇ ਜੀਂਦ ਦੇ ਨੌਜਵਾਨਾਂ ਨੂੰ ਸੱਟੇਬਾਜ਼ੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਮਾਮਲਾ ਐਸ.ਐਸ.ਪੀ. ਦੇ ਧਿਆਨ ਵਿੱਚ ਆਉਣ ਬਾਅਦ ਜਾਂਚ ਕੀਤੀ ਅਤੇ ਇਹਨਾਂ ਉਤੇ ਗੰਭੀਰ ਦੋਸ਼ ਸਾਹਮਣੇ ਆਉਣ ਤੇ ਇਹ ਕਾਰਵਾਈ ਕੀਤੀ ਗਈ ਹੈ। ਕਰਾਈਮ ਸੈੱਲ ਦੇ ਤਿੰਨ ਕਾਂਸਟੇਬਲ ਕ੍ਰਮਵਾਰ ਸੰਦੀਪ, ਮਨਜੀਤ ਅਤੇ ਹੰਸਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੈੱਲ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਪਟਿਆਲ ਦਾ ਤਬਾਦਲਾ ਪੁਲੀਸ ਲਾਈਨ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਗ਼ੈਰ-ਕਾਨੂੰਨੀ ਧੰਦਿਆਂ ਨੂੰ ਨੱਥ ਪਾਉਣ ਲਈ ਇਹਨਾਂ ਦੀ ਜਿੰਮੇਵਾਰੀ ਸੀ ਪਰ ਹੁਣ ਇਹਨਾਂ ਤਿੰਨਾਂ ਕਾਂਸਟੇਬਲਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।