ਮੋਰਿੰਡਾ 14 ਅਪ੍ਰੈਲ ( ਭਟੋਆ )
ਖਾਲਸਾ ਪੰਥ ਦਾ ਸਾਜਨਾ ਦਿਵਸ ਮੋਰਿੰਡਾ ਤੇ ਆਸ ਪਾਸ ਦੇ ਇਲਾਕੇ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਵਿਸਾਖੀ ਦੇ ਸ਼ੁੱਭ ਦਿਹਾਡ਼ੇ ਤੇ ਇਲਾਕਾ ਭਰ ਦੇ ਗੁਰੂ ਘਰਾਂ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ ।
ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ ਜਿਸ ਉਪਰੰਤ ਹਜੂਰੀ ਰਾਗੀ ਭਾਈ ਸਾਹਿਬ ਸਿੰਘ ਦੇ ਕੀਰਤਨੀ ਜਥੇ ਅਤੇ ਢਾਡੀ ਜਥੇ ਵੱਲੋਂ ਕਥਾ ਕੀਰਤਨ ਅਤੇ ਬੀਰ ਰਸੀ ਢਾਡੀ ਵਾਰਾਂ ਰਾਂਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਾਜਨਾ ਦੇ ਪ੍ਰਸੰਗ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ।ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਕੋਤਵਾਲੀ ਮੋਰਿੰਡਾ , ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਅਤੇ ਨੇਡ਼ਲੇ ਪਿੰਡਾਂ ਪਿੰਡ ਰਤਨਗੜ੍ਹ, ਦਾਤਾਰਪੁਰ, ਗੜਾਂਗਾਂ ,ਮੜੌਲੀ ਕਲਾਂ ਰਸੂਲ ਪਰ ,ਕਾਈਨੌਰ, ਮੁੰਡੀਆਂ ਆਦਿ ਵਿੱਚ ਵੀ ਵਿਸਾਖੀ ਦੇ ਦਿਹਾਡ਼ੇ ਨੂੰ ਸਮਰਪਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਕੀਰਤਨੀ ਜਥਿਆਂ ਵੱਲੋਂ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ , ਅਤੇ ਨੌਜਵਾਨ ਪੀੜ੍ਹੀ ਨੂੰ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ ।ਇਸ ਮੌਕੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਬਿਨਾਂ ਭਾਈ ਸਵਰਨ ਸਿੰਘ ਬਿੱਟੂ ਕਾਰਜਕਾਰੀ ਪ੍ਰਧਾਨ, ਹੈੱਡ ਗ੍ੰਥੀ ਬਲਵੀਰ ਸਿੰਘ ਚਲਾਕੀ, ਗਿਆਨੀ ਹਰਿੰਦਰ ਸਿੰਘ, ਗਿਆਨੀ ਮੋਹਨ ਸਿੰਘ ਘੜੂੰਆਂ, ਭਾਈ ਅਜੈਬ ਸਿੰਘ ਕਕਰਾਲੀ, ਬਾਬਾ ਜੱਸਾ ਸਿੰਘ, ਭਾਈ ਜੈਮਲ ਸਿੰਘ,ਭਾਈ ਕਿ੍ਸ਼ਨ ਸਿੰਘ, ਭਾਈ ਕੇਸਰ ਸਿੰਘ ਮਨੈਲੀ, ਭਾਈ ਸੰਤ ਸਿੰਘ ਬਡਵਾਲੀ , ਗੁਰਿੰਦਰ ਸਿੰਘ ਗੜਾਂਗਾ, ਜਸਪਾਲ ਸਿੰਘ ਅਤੇ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।