ਮੋਰਿੰਡਾ 14 ਅਪ੍ਰੈਲ ( ਭਟੋਆ )
ਗੁਰਮਤਿ ਪ੍ਰਚਾਰ ਫਰੰਟ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਕੁਲਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮੋਰਿੰਡਾ ਸ਼ਹਿਰ ਦੇ ਬਲਦੇਵ ਨਗਰ ਅਤੇ ਪਿੰਡ ਸੰਗਤਪੁਰ ਵਿੱਚ ਭਰੂਣ ਹੱਤਿਆਂ ਦੇ ਖਿਲਾਫ ਸਮਾਗਮ ਕਰਵਾਏ ਗਏ ,ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਸਵਰਨ ਸਿੰਘ ਸੈਂਪਲਾ ਜਾਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਸ਼ਾਮਲ ਹੋਏ । ਹਰ ਸਮਾਗਮ ਵਿੱਚ 20 ਤੋਂ ਵੱਧ ਬੱਚੀਆਂ ਦਾ ਸਨਮਾਨ ਕੀਤਾ ਗਿਆ ।
ਇਨ੍ਹਾਂ ਸਮਾਗਮਾਂ ਵਿੱਚ ਬੋਲਦਿਆਂ ਸਵਰਨ ਸਿੰਘ ਸੈਂਪਲਾ ਨੇ ਕਿਹਾ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਾਨੂੰ ਕਿਸੇ ਨਾ ਕਿਸੇ ਦੇ ਸਹਾਰੇ ਦੀ ਲੋੜ੍ਹ ਪੈਦੀ ਹੈ ਪਰ ਉਸ ਸਮੇਂ ਜਿਆਦਾ ਤਰ ਲੋਕ ਆਪਣੇ ਫ਼ਰਜ਼ਾਂ ਤੋਂ ਮੁਨਕਰ ਹੋ ਕੇ ਇਨਸਾਨ ਨੂੰ ਇਕੱਲਾ ਛੱਡ ਜਾਂਦੇ ਹਨ ਚਾਹੇ ਉਹ ਆਪਣੇ ਪੁੱਤਰ ਜਾਂ ਹੋਰ ਸਕੇ ਸਬੰਧੀ ਕਿਉਂ ਨਾ ਹੋਣ ਪਰ ਧੀ ਨੂੰ ਪ੍ਰਮਾਤਮਾ ਨੇ ਅਜਿਹੀ ਸ਼ਕਤੀ ਪ੍ਰਦਾਨ ਕੀਤੀ ਹੈ ਕਿ ਉਹ ਆਪਣੇ ਮਾਪਿਆਂ ਦੀ ਵਫਾਦਾਰ ਬਣਕੇ ਉਨ੍ਹਾਂ ਦੇ ਸਹਾਰੇ ਦੀ ਡਗੋਰੀ ਬਣਦੀ ਹੈ । ਫਰੰਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਰਸੂਲਪੁਰ ਨੇ ਇਨ੍ਹਾਂ ਸਮਾਗਮਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਅਜੋਕੇ ਪਦਾਰਥਵਾਦੀ ਸਮੇਂ ਵਿੱਚ ਆਪਸੀ ਪਿਆਰ ਤੇ ਸਤਿਕਾਰ ਨਾਲ ਰਹਿਣ ਅਤੇ ਧੀਆਂ ਦੀ ਚੰਗੀ ਸਿਖਿਆ ਵੱਲ ਵੀ ਤਵੱਜੋਂ ਦੇਣ ਦਾ ਲੋਕਾਂ ਨੂੰ ਸਾਰਥਕ ਸੁਨੇਹਾ ਦਿੱਤਾ । ਸਰਪੰਚ ਹਰਜੀਤ ਕੌਰ, ਸਰਪੰਚ ਕਰਮੋ ਬਲਦੇਵ ਨਗਰ ,ਵਰਕਰ ਸੀਮਾ, ਵਰਕਰ ਸਰਬਜੀਤ ਕੌਰ, ਨਛੱਤਰ ਸਿੰਘ ,ਸੇਰ ਸਿੰਘ ਸੰਗਤਪੁਰ, ਵਰਕਰ ਨਿਮਰਤਾ ਕੌਰ ,ਰਣਜੀਤ ਕੌਰ ਮੜੋਲੀ ,ਕੁਲਵਿੰਦਰ ਕੌਰ, ਸਵਰਨ ਕੌਰ, ਪਾਰੋ, ਦੇਬੀ, ਪਾਰਛੋ , ਰੇਸ਼ਮਾ, ਪੀਲੋ ,ਪੁਨੀਤ ਸਿੰਘ ਤੋਂ ਇਲਾਵਾ ਜਸਵੀਰ ਸਿੰਘ ਗੜਾਂਗਾ ਵੀ ਹਾਜਰ ਸਨ।