ਮੋਰਿੰਡਾ 11 ਅਪ੍ਰੈਲ ( ਭਟੋਆ)
ਮੋਰਿੰਡਾ ਨੇੜਲੇ ਪਿੰਡ ਸਰਹਾਣਾ ਕੋਲ ਇਕ ਟਿੱਪਰ ਵੱਲੋਂ ਜਗਾੜੂ ਰੇਹੜੀ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਰੇਹੜੀ ਤੇ ਸਵਾਰ ਦੋ ਨੌਜਵਾਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ, ਜਿਨ੍ਹਾਂ ਨੂੰ ਪਹਿਲਾਂ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਸਰਕਾਰੀ ਮੈਡੀਕਲ ਕਾਲਜ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਜਿੱਥੇ ਇੱਕ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੋਰਿੰਡਾ ਸ੍ਰੀ ਚਮਕੌਰ ਸਾਹਿਬ ਸੜਕ ਉੱਤੇ ਪੈਂਦੇ ਪਿੰਡ ਸਰਹਾਣਾ ਦੇ ਸ਼ਰਾਬ ਦੇ ਠੇਕੇ ਨੇੜੇ ਵਾਪਰਿਆ, ਜਿਸ ਵਿੱਚ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਟਿੱਪਰ ਨੰਬਰ ਪੀਬੀ 11 ਸੀ ਜੈੱਡ -7404 ਨੇ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਵੱਲ ਜਾ ਰਹੀ ਇੱਕ ਜਗਾੜੂ ਰੇਹੜੀ ਨੰਬਰ ਪੀਬੀ 12 ਯੂ -, 4865 ਨੂੰ ਟੱਕਰ ਮਾਰੀ ਜਿਸ ਕਾਰਣ ਰੇਹੜੀ ਤੇ ਜਾ ਰਹੇ ਦੋਨੋ ਭਰਾ ਬੰਟੀ ( 30 ਸਾਲ) ਅਤੇ ਪਿੰਕੀ ( 29 ਸਾਲ) ਪੁੱਤਰ ਸੇਵਾ ਰਾਮ ਵਾਸੀ ਸੰਤ ਨਗਰ ਵਾਰਡ ਨੰਬਰ 5 ਮੋਰਿੰਡਾ ਬੁਰੀ ਤਰ੍ਹਾਂ ਦਰੜੇ ਗਏ ਅਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਸੇ ਦੌਰਾਨ ਟਿੱਪਰ ਸੜਕ ਕਿਨਾਰੇ ਖੜੇ ਦਰਖਤ ਨਾਲ ਟਕਰਾ ਗਿਆ।
ਦੋਨੋ ਜਖਮੀਆਂ ਨੂੰ ਮੌਕੇ ਤੇ ਹਾਜਰ ਲੋਕਾਂ ਵੱਲੋਂ ਸਿਵਿਲ ਹਸਪਤਾਲ ਮੋਰਿੰਡਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਨੋ ਜਖਮੀਆਂ ਦੀ ਹਾਲਤ ਨੂੰ ਵੇਖਦਿਆਂ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਭੇਜ ਦਿੱਤਾ।
ਇਸ ਸਬੰਧੀ ਇੰਸਪੈਕਟਰ ਸ੍ਰੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।