ਚੰਡੀਗੜ੍ਹ, 11 ਅਪ੍ਰੈਲ, ਦੇਸ਼ ਕਲਿੱਕ ਬਿਓਰੋ ;
ਚੰਡੀਗੜ੍ਹ ਨਗਰ ਨਿਗਮ ਵਿੱਚ ਹੋਏ ਪਾਰਕਿੰਗ ਘੁਟਾਲੇ ਦੀਆਂ ਫਾਇਲਾ ਹੁਣ ਸੀਬੀਆਈ ਕੋਲ ਪਹੁੰਚ ਗਈਆਂ ਹਨ। ਚਰਚਿਤ ਪਾਰਕਿੰਗ ਘੁਟਾਲੇ ਸਬੰਧੀ ਅੱਜ ਹਾਊਸ ਨੂੰ ਮੇਅਰ ਅਨੂਪ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਸੀਬੀਆਈ ਚੰਡੀਗੜ੍ਹ ਨਗਰ ਨਿਗਮ ਵਿੱਚ ਹੋਏ ਕਰੋੜਾਂ ਰੁਪਏ ਦੇ ਪਾਰਕਿੰਗ ਘੁਟਾਲੇ ਦਾ ਰਿਕਾਰਡ ਆਪਣੇ ਨਾਲ ਲੈ ਗਈ ਹੈ। ਇਹ ਜਾਣਕਾਰੀ ਮੇਅਰ ਅਨੂਪ ਗੁਪਤਾ ਨੇ ਹਾਊਸ ਦੀ ਮੀਟਿੰਗ ਦੌਰਾਨ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸ ਘਪਲੇ ਦੇ ਕਈ ਹੋਰ ਖੁਲਾਸੇ ਹੋਣ ਬਾਕੀ ਹੈ। ਮਾਮਲੇ 'ਚ ਮਸ਼ਹੂਰ ਚਿਹਰਿਆਂ ਦੀ ਭੂਮਿਕਾ ਸਾਹਮਣੇ ਆਵੇਗੀ।
ਇਸ ਜਾਣਕਾਰੀ ਦੀ ਪੁਸ਼ਟੀ ਕਮਿਸ਼ਨਰ ਨਗਰ ਨਿਗਮ ਨੇ ਵੀ ਹਾਊਸ ਸਾਹਮਣੇ ਕੀਤੀ।