Hindi English Monday, 28 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਚੰਡੀਗੜ੍ਹ

More News

ਮੋਰਿੰਡਾ ਪੁਲਿਸ ਵੱਲੋਂ ਰੇਡੀਡੈਂਟ ਕੈਸ਼ ਕੰਪਨੀ ਦੇ ਵਰਕਰ ਪਾਸੋਂ 3 ਲੱਖ ਰੁਪਏ ਲੁੱਟਣ ਵਾਲੇ 5 ਲੁਟੇਰੇ ਕਾਬੂ

Updated on Saturday, April 08, 2023 14:29 PM IST

ਵਾਰਦਾਤ ਵਿੱਚ ਵਰਤੇ ਹਥਿਆਰ, ਮੋਟਰਸਾਇਕਲ ਅਤੇ ਕੁਝ ਰਕਮ ਬਰਾਮਦ
 
ਅਦਾਲਤ ਨੇ ਭੇਜੇ ਪੁਲਿਸ ਰਿਮਾਂਡ ਤੇ
 
ਮੋਰਿੰਡਾ 8 ਅਪ੍ਰੈਲ ( ਭਟੋਆ  ) 
 
ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਿਪਟਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਦੀ ਰਹਿਨੁਮਾਈ ਹੇਠ ਮੋਰਿੰਡਾ ਪੁਲਿਸ ਨੇ ਬੀਤੇ ਮਹੀਨੇ  ਮੋਰਿੰਡਾ ਵਿਖੇ  ਰੇਡੀਡੈਂਟ ਕੈਸ਼ ਕੰਪਨੀ ਦੇ ਵਰਕਰ ਪਾਸੋਂ ਹੋਈ ਲੁੱਟ ਖੋਹ ਵਿੱਚ ਸ਼ਾਮਿਲ 05 ਦੋਸ਼ੀਆਂ ਨੂੰ  ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਵਿਵੇਕਸ਼ੀਲ ਸੋਨੀ ਅਤੇ ਡਾ: ਨਵਨੀਤ ਸਿੰਘ ਮਾਹਲ ਐਸਪੀ ਨੇ ਦੱਸਿਆ ਕਿ  21 ਮਾਰਚ ਨੂੰ  ਓਲੰਪਿਕ ਪੈਲਸ ਮੋਰਿੰਡਾ ਕੋਲ ਰੇਡੀਡੈਂਟ ਕੈਸ਼ ਮਨੇਜਮੈਂਟ ਸਰਵਿਸਜ ਪ੍ਰਾਈਵੇਟ ਲਿਮਟਿਡ, ਸੈਕਟਰ 35 –ਡੀ ਚੰਡੀਗੜ ਦੇ ਕਰਮਚਾਰੀ ਗੌਤਮ ਵਧਵਾ ਪੁੱਤਰ ਸ੍ਰੀ ਰਾਜ ਕੁਮਾਰ ਵਾਸੀ  07 ਮੋਰਿੰਡਾ ਨੇ ਥਾਣਾ ਸਿਟੀ ਮੋਰਿੰਡਾ ਵਿਖੇ ਇਤਲਾਹ ਦਿੱਤੀ ਸੀ ਕਿ ਉਹ ਆਪਣੇ ਮੋਟਰ ਸਾਇਕਲ ਨੰਬਰੀ PB 12AD 3727 ਉਤੇ ਸਵਾਰ ਹੋ ਕੇ  3,13,887/- ਰੁਪਏ ਲੈ ਕੇ   ਕੈਨਰਾ ਬੈਂਕ ਮੋਰਿੰਡਾ ਵਿਖੇ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਨਾਮਾਲੂਮ ਨੌਜਵਾਨਾਂ ਨੇ ਉਸਦੇ ਮੋਟਰ ਸਾਇਕਲ ਨੂੰ ਘੇਰ ਲਿਆ , ਜਿਹੜੇ ਉਸ ਉਤੇ ਦਾਤ ਦਾ ਵਾਰ ਕਰਕੇ ਉਸ ਤੋਂ ਕੈਸ ਖੋਹ ਕੇ ਵੇਰਕਾ ਪੁਆਇੰਟ ਮੋਰਿੰਡਾ ਵੱਲ ਨੂੰ ਭੱਜ ਗਏ। ਜਿਸ ਉਪਰੰਤ ਮੁਕੱਦਮਾ ਨੰਬਰ 20 ਮਿਤੀ 21.03.2023 ਅੱਧ 379 ਬੀ, 120 ਬੀ, 395, 323 ਆਈ.ਪੀ.ਸੀ ਥਾਣਾ ਸਿਟੀ ਮੋਰਿੰਡਾ ਬਰਖਿਲਾਫ ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਰੰਭੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ
 
ਉਕਤ ਮੁਕੱਦਮੇ ਦੀ ਤਫਤੀਸ਼ ਕਪਤਾਨ ਪੁਲਿਸ, ਸਬ ਡਵੀਜਨ ਮੋਰਿੰਡਾ ਡਾ. ਸ੍ਰੀ ਨਵਨੀਤ ਸਿੰਘ ਮਾਹਲ,  ਦੀ ਅਗਵਾਈ ਹੇਠ   ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਇਸ, ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਕਰਦੇ ਹੋਏ ਉਕਤ ਮੁਕਦਮਾ ਦੇ ਦੋਸੀਆਨ ਮਨਵੀਰ ਸਿੰਘ ਉਰਫ ਮਨੀ ਪੁੱਤਰ ਸੁਰਿੰਦਰ ਸਿੰਘ ਕਕਰਾਲੀ, ਜਗਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਹੌੜਾਂ , ਜਸਪ੍ਰੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਸਹੌੜਾਂ  , ਕਰਮਜੀਤ ਸਿੰਘ ਉਰਫ ਹਨੀ ਪੁੱਤਰ ਬਖਸ਼ੀਸ਼ ਸਿੰਘ ਪਿੰਡ ਕਾਈਨੌਰ, 
 ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਜਸਬੀਰ ਸਿੰਘ ਪਿੰਡ ਕਾਈਨੌਰ   ਨੂੰ   ਗਿ੍ਫ਼ਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਅਦਾਲਤ ਵੱਲੋਂ 10 ਅਪ੍ਰੈਲ ਤੱਕ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ  ਤਫ਼ਤੀਸ਼ ਦੌਰਾਨ ਦੋਸ਼ੀਆ ਕੋਲੋਂ ਵਾਰਦਾਤ ਵਿੱਚ ਵਰਤੇ ਦੋ ਦਾਤ, ਇੱਕ ਕਿਰਪਾਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਖੋਹੀ ਹੋਈ ਰਕਮ ਵਿਚੋਂ 53000/- ਰੁਪਏ ਦੀ ਬ੍ਰਾਮਦਗੀ ਕੀਤੀ ਗਈ।ਜਿਹਨਾਂ ਪਾਸੋਂ ਪੁੱਛ ਗਿੱਛ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਨਵੀਰ ਸਿੰਘ ਉਰਫ ਮਨੀ ਅਤੇ ਜਗਪਾਲ ਸਿੰਘ ਉਰਫ ਜੱਗੀ ਵਿਰੁੱਧ ਪਹਿਲਾਂ ਵੀ ਪੁਲਿਸ ਮਾਮਲੇ ਦਰਜ ਹਨ। 
 

ਵੀਡੀਓ

ਹੋਰ
Have something to say? Post your comment
ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ

: ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ- ਵੱਖ ਥਾਵਾਂ ਤੇ ਯੋਗਾ ਕੈਪਾਂ ਦਾ ਆਯੋਜਨ

ਚੰਡੀਗੜ੍ਹ ਵਿੱਚ ਪਹਿਲੀ ਜੁਲਾਈ ਤੋਂ ਨਵੇਂ ਸੁਰੱਖਿਆ ਕਾਨੂੰਨ ਹੋਣਗੇ ਲਾਗੂ

: ਚੰਡੀਗੜ੍ਹ ਵਿੱਚ ਪਹਿਲੀ ਜੁਲਾਈ ਤੋਂ ਨਵੇਂ ਸੁਰੱਖਿਆ ਕਾਨੂੰਨ ਹੋਣਗੇ ਲਾਗੂ

ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

: ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ

ਮੋਹਾਲੀ : ਹਨੀ ਟਰੈਪ ਰਾਹੀਂ ਰਾਹਗੀਰਾਂ ਨੂੰ ਫਸਾਉਣ ਵਾਲੀ ਇਕ ਮਹਿਲਾ ਸਮੇਤ ਤਿੰਨ ਗ੍ਰਿਫਤਾਰ

: ਮੋਹਾਲੀ : ਹਨੀ ਟਰੈਪ ਰਾਹੀਂ ਰਾਹਗੀਰਾਂ ਨੂੰ ਫਸਾਉਣ ਵਾਲੀ ਇਕ ਮਹਿਲਾ ਸਮੇਤ ਤਿੰਨ ਗ੍ਰਿਫਤਾਰ

ਲਾਲ ਬੱਤੀ ਜੰਪ ਕਰਕੇ ਪੁਲਿਸ ਨਾਲ ਖਹਿਬੜਨ ਵਾਲਾ ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲ ਗ੍ਰਿਫਤਾਰ, ਗੱਡੀ ਜ਼ਬਤ

: ਲਾਲ ਬੱਤੀ ਜੰਪ ਕਰਕੇ ਪੁਲਿਸ ਨਾਲ ਖਹਿਬੜਨ ਵਾਲਾ ਪੰਜਾਬ-ਹਰਿਆਣਾ ਹਾਈਕੋਰਟ ਦਾ ਵਕੀਲ ਗ੍ਰਿਫਤਾਰ, ਗੱਡੀ ਜ਼ਬਤ

ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

: ਕਾਂਗਰਸ ਨੂੰ ਝਟਕਾ : ਚੰਡੀਗੜ੍ਹ ਦਾ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ

ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

: ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ

ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

: ਚੰਡੀਗੜ੍ਹ ‘ਚ ਭਲਕੇ ਪਾਈਪ ਲਾਈਨ ਦੇ ਕੰਮ ਕਾਰਨ ਸੜਕ ਬੰਦ ਰਹੇਗੀ

ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

: ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

: ਅੱਜ ਤੋਂ ਚੰਡੀਗੜ੍ਹ ਦੀਆਂ ਪਾਰਕਿੰਗਾਂ ‘ਚ ਭੁਗਤਾਨ ਕਰਨਾ ਹੋਇਆ ਸੁਖਾਲਾ

X