ਚੰਡੀਗੜ੍ਹ: 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਪੰਜਾਬੀ ਰੈਪ ਆਈਕਨ ਸਿੱਧੂ ਮੂਸੇਵਾਲਾ ਮਰਨ ਉਪਰੰਤ ਸੰਗੀਤ ਉਦਯੋਗ 'ਤੇ ਆਪਣੀ ਛਾਪ ਛੱਡਦਾ ਰਿਹਾ। 'SYL', 'ਵਾਰ' ਅਤੇ ਹੁਣ 'ਮੇਰਾ ਨਾ' ਸਮੇਤ ਤਿੰਨ ਗੀਤਾਂ ਨੇ ਉਸਦੇ ਰੈਪ ਸੰਗੀਤ ਦੇ ਵਿਲੱਖਣ ਬ੍ਰਾਂਡ ਨੂੰ ਜ਼ਿੰਦਾ ਰੱਖਿਆ ਹੈ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਉਸਦੀ ਮੌਤ ਤੋਂ ਬਾਅਦ ਵੀ ਉਸਦੇ ਨਾਲ ਜੁੜੇ ਹੋਏ ਹਨ। ਸਿੱਧੂ ਮੂਸੇਵਾਲਾ ਦਾ ਅੱਜ ਰਿਲੀਜ਼ ਹੋਇਆ ਗੀਤ ‘ਮੇਰਾ ਨਾਮ’ 5 ਘੰਟਿਆਂ ਵਿੱਚ ਹੀ 5.3 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਸੁਣਿਆ। ਗੀਤ ਉਤੇ ਕਰੀਬ ਸਾਢੇ 6 ਲੱਖ ਤੋਂ ਵੱਧ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਵੱਲੋਂ ਕੁਮੈਂਟ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋਣ ਦੇ ਬਾਅਦ 15 ਮਿੰਟ ਵਿੱਚ ਸੁਣਨ ਵਾਲਿਆਂ ਦੀ ਗਿਣਤੀ ਇਕ ਮਿਲੀਅਨ ਪਹੁੰਚ ਗਈ ਸੀ। 'ਮੇਰਾ ਨਾ' ਨੂੰ ਪੁਰਾਣੇ ਸਮੇਂ ਦੇ ਮੂਸੇਵਾਲਾ ਦੀ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ।ਇਸ ਗੀਤ ਵਿਚ ਮਸ਼ਹੂਰ ਰੈਪਰ ਬਰਨਾ ਬੁਆਏ ਅਤੇ ਸਟੀਲ ਬੈਗਲਿਜ ਨੇ ਨਾਲ ਅਵਾਜ਼ ਦਿੱਤੀ ਹੈ। ਇਹ ਗੀਤ 3 ਮਿੰਟ 26 ਸੈਕਿੰਡ ਦਾ ਹੈ ਜਿਸ ਵਿਚ ਮੂਸੇਵਾਲਾ ਦੀ ਆਵਾਜ਼ ਵਿਚ 5-6 ਸਤਰਾਂ ਹਨ।