ਮੋਰਿੰਡਾ : 6 ਅਪ੍ਰੈਲ ( ਭਟੋਆ )
ਪੰਜਾਬ ਦੀਆ ਖੰਡ ਮਿੱਲਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ।
ਇਹਨਾ ਸਬਦਾ ਦਾ ਪ੍ਰਗਟਾਵਾ ਅੱਜ ਸੂਗਰ ਮਿੱਲ ਮੋਰਿੰਡਾ ਵਿਖੇ ਪਹੁੰਚੇ ਸੂਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸੂਗਰ ਮਿੱਲ ਮੋਰਿਡਾ ਦਾ ਦੋਰਾ ਕਰਨ ਉਪਰੰਤ ਗੱਲਬਾਤ ਕਰਦਿਆ ਹੋਇਆ ਕੀਤਾ। ਉਹਨਾ ਸੂਗਰ ਮਿੱਲ ਵਿਚ ਆ ਰਹੀਆ ਸਮੱਸਿਆਵਾ ਸੁਣੀਆ ਅਤੇ ਉਹਨਾ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਇਸ ਮੌਕੇ ਉਪ ਚੇਅਰਮੈਨ ਸ਼ੁਗਰ ਮਿੱਲ ਮੋਰਿੰਡਾ ਸੁਖਵਿੰਦਰ ਸਿੰਘ ਮੁੰਡੀਆ ਨੇ ਹਲਕਾ ਵਿਧਾਇਕ ਅਤੇ ਚੇਅਰਮੈਨ ਸੂਗਰਫੈਡ ਨੂੰ ਸੂਗਰ ਮਿੱਲ ਵਿਚ ਸੀ ਐਨ ਜੀ ਪਲਾ਼ਂਟ,ਜਿਮੀਂਦਾਰਾ ਲਈ ਪੱਕਾ ਵਿਸ਼ਰਾਮ ਘਰ,ਟਰਾਲੀਆ ਖੜਨ ਲਈ ਕੇਨਯਾਰਡ ਨੂੰ ਪੱਕਾ ਕਰਨ,ਡੇਲੀਵੇਜ ਮੁਲਾਜਮਾਂ ਨੂੰ ਰੈਗੂਲਰ ਕਰਨ,ਚੀਨੀ ਵੇਚਣ ਲਈ ਪਾਲਿਸੀ ਵਿਚ ਸੁਧਾਰ ਅਤੇ ਸਾਰੇ ਅਧਿਕਾਰ ਬੋਰਡ ਆਫ ਡਾਇਰੈਕਟਰਜ ਨੂੰ ਦਿੱਤੇ ਜਾਣ ਨਵੀਂ ਤੇ ਪੱਕੀ ਮੁਲਾਜ਼ਮਾਂ ਦੀ ਭਰਤੀ ਕਰਨ ਆਦਿ ਸਮੱਸਿਆਵਾ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਚੇਅਰਮੈਨ ਸੂਗਰ ਫੈਡ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ ਹੋਰਨਾ ਤੋ ਇਲਾਵਾ ਸਿਕੰਦਰ ਸਿੰਘ ਸਹੇੜੀ,ਕੁਲਦੀਪ ਸਿੰਘ ਓਇੰਦ,ਮਾਸਟਰ ਕਮਲ ਸਿੰਘ,ਐਨ ਪੀ ਰਾਣਾ,ਕੁਲਵੀਰ ਸਿੰਘ, ਮੇਹਰਬਾਨ ਅਤੇ ਰਵਿੰਦਰ ਸਿੰਘ ਆਦਿ ਹਾਜ਼ਰ ਸਨ।