ਮੋਰਿੰਡਾ , 6 ਅਪਰੈਲ ( ਭਟੋਆ )
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਮੌਸਮੀ ਮੀਂਹ ਪੈਣ ਨਾਲ ਖਰਾਬ ਹੋਈਆਂ ਕਣਕਾਂ ਦੇ ਮੁਆਵਜ਼ੇ ਲਈ ਗਿਰਦਾਵਰੀ ਕਰਨ ਦੇ ਹੁਕਮਾਂ ਤਹਿਤ ਨੇੜਲੇ ਪਿੰਡ ਸੈਦਪੁਰ ਅਤੇ ਰਸੀਦਪੁਰ ਆਦਿ ਪਿੰਡਾਂ ਵਿੱਚ ਪਟਵਾਰੀਆਂ ਵੱਲੋਂ ਗਿਰਦਾਵਰੀ ਦਾ ਕੰਮ ਸ਼ੁਰੂ ਕੀਤਾ ਗਿਆ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਜਗੀਰ ਸਿੰਘ ਬਜੀਦਪੁਰ ਅਤੇ ਵਿੱਤ ਸਕੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਵਿੱਚ ਮੀਂਹ ਪੈਣ ਕਾਰਨ ਖਰਾਬ ਹੋਈ ਕਣਕ ਦੀ ਫਸਲ ਦੀ ਗਿਰਦਾਵਰੀ ਦਾ ਕੰਮ ਸਰਕਾਰ ਦੇ ਹੁਕਮਾਂ ਅਨੁਸਾਰ ਸ਼ੁਰੂ ਹੋ ਗਿਆ ਹੈ । ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਰੂਪਨਗਰ ਜਿਲ੍ਹੇ ਵਿੱਚ ਕਿਸਾਨਾਂ ਦਾ ਸੌ ਫੀਸਦੀ ਕਣਕ ਦਾ ਨੁਕਸਾਨ ਹੋਇਆ ਹੈ ਇਸ ਲਈ ਸਾਰੇ ਕਿਸਾਨਾਂ ਨੂੰ ਸੌ ਫੀਸਦੀ ਨੁਕਸਾਨ 30 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਉਹ ਕਰਜੇ ਦੀ ਮਾਰ ਤੋਂ ਬਚ ਸਕਣ । ਗਿਰਦਾਵਰੀ ਕਰ ਰਹੇ ਪਟਵਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰਾਬ ਹੋਈ ਕਣਕ ਦੀ ਫਸਲ ਦੀ ਗਿਰਦਾਵਰੀ ਕਰ ਰਹੇ ਹਨ ਅਤੇ ਉਹ ਆਪਣੀ ਸਹੀ ਰਿਪੋਰਟ ਸਰਕਾਰ ਨੂੰ ਭੇਜਣਗੇ । ਇਸ ਮੌਕੇ ਕਿਸਾਨ ਰਜਿੰਦਰ ਸਿੰਘ,ਮਨਿੰਦਰਜੀਤ ਸਿੰਘ, ਜਸਵਿੰਦਰ ਸਿੰਘ ਜੱਸਾ,ਕੁਲਦੀਪ ਸਿੰਘ, ਰਤਨ ਸਿੰਘ,ਜਗਦੀਪ ਸਿੰਘ,ਗੁਰਦੇਵ ਸਿੰਘ ਅਤੇ ਨੰਬਰਦਾਰ ਅਮਰੀਕ ਸਿੰਘ ਆਦਿ ਹਾਜਰ ਸਨ।
ਕੈਪਸ਼ਨ : ਪਿੰਡ ਰਸੀਦਪੁਰ ਵਿਖੇ ਖਰਾਬ ਕਣਕ ਦੀ ਗਿਰਦਾਵਰੀ ਕਰਦੇ ਹੋਏ ਪਟਵਾਰੀ ਮਲਕੀਤ ਸਿੰਘ ।