ਮੋਰਿੰਡਾ, 3 ਅਪ੍ਰੈਲ (ਭਟੋਆ)
-ਨਜ਼ਦੀਕੀ ਪਿੰਡ ਕਾਈਨੌਰ ਦੇ ਆਂਗਨਵਾੜੀ ਸੈਂਟਰ ਵਿਖੇ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਗੁਰਮੀਤ ਕੌਰ ਕਲੇਰ ਨੇ ਦੱਸਿਆ ਕਿ ਇਸ ਮੌਕੇ ਹਰਿੰਦਰ ਕੌਰ ਬੀ. ਡੀ. ਪੀ. ਓ. ਮੋਰਿੰਡਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਜਦਕਿ ਰਜਿੰਦਰਪਾਲ ਕੌਰ ਬੀ. ਡੀ. ਪੀ. ਓ. ਮੋਰਿੰਡਾ ਨੇ ਉੱਚੇਚੇ ਤੌਰ 'ਤੇ ਪਹੁੰਚ ਕੇ ਮਾਵਾਂ ਨੂੰ ਪੌਸ਼ਟਿਕ ਆਹਾਰ ਲੈਣ ਅਤੇ ਇਸਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸੰਤੁਲਿਤ ਭੋਜਨ ,ਜਿਸ ਵਿੱਚ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦੇ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਜੇਕਰ ਮਾਂ ਨਿਰੋਗ ਹੋਵੇਗੀ ਤਾਂ ਹੀ ਉਸਦਾ ਦੁੱਧ ਲੈ ਰਿਹਾ ਬੱਚਾ ਵੀ ਨਿਰੋਗ ਰਹਿ ਸਕਦਾ ਹੈ। ਇਸ ਮੌਕੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਝੋਲੀ ਵਿੱਚ ਸੰਤੁਲਿਤ ਆਹਾਰ ਅਤੇ ਹਰੀਆਂ ਸਬਜ਼ੀਆਂ ਵੀ ਪਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਵਰਕਰ ਸਰਬਜੀਤ ਕੌਰ, ਰਾਜਵਿੰਦਰ ਕੌਰ, ਪਰਵਿੰਦਰ ਕੌਰ ਸਹੇੜੀ ਅਤੇ ਕੁਲਦੀਪ ਕੌਰ ਸਹੇੜੀ ਆਦਿ ਸਮੇਤ ਬੱਚਿਆਂ ਦੀਆਂ ਮਾਵਾਂ ਹਾਜ਼ਰ ਸਨ।