ਚੰਡੀਗੜ੍ਹ: 2 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ, ਸੈਕਟਰ-42, ਚੰਡੀਗੜ੍ਹ ਵਿੱਚ ਰੂਸਾ ਦੀ ਗ੍ਰਾਂਟ ਨਾਲ ਡੇ-ਕੇਅਰ ਸੈਂਟਰ 2017 ਵਿੱਚ ਬਣਾਇਆ ਗਿਆ ਸੀ। ਕੋਵਿਡ ਦੇ ਕਾਰਨ ਲੌਕਡਾਊਨ ਦੇ ਚਲਦੇ ਇਸ ਸਹੂਲਤ ਨੂੰ ਕੁਝ ਸਮੇਂ ਲਈ ਮੁਅੱਤਲ ਕਰਨਾ ਪਿਆ ਸੀ। ਪਰ ਹੁਣ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਇਸ ਨੂੰ ਬਹਾਲ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਕਾਲਜ ਵਿੱਚ ਅਧਿਆਪਨ ਅਤੇ ਗੈਰ ਅਧਿਆਪਨ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਛੋਟੇ ਬੱਚਿਆਂ ਦੀ ਦੇਖਭਾਲ ਕਰਨ ਦੀ ਸਹੂਲਤ ਇੱਕ ਵਾਰ ਫਿਰ ਤੋਂ ਮਿਲੇਗੀ।ਇਹ ਸਹੂਲਤ ਉਨ੍ਹਾਂ ਮਾਵਾਂ ਲਈ ਲਾਹੇਵੰਦ ਹੈ ਜੋ ਨੌਕਰੀ ਕਰਦੀਆਂ ਹਨ ਅਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਕੰਮ 'ਤੇ ਲਿਜਾਣ ਤੋਂ ਅਸਮਰੱਥ ਹਨ।ਇਸ ਸਹੂਲਤ ਦੇ ਕਾਰਨ ਉਹ ਆਪਣੇ ਬੱਚਿਆਂ ਨੂੰ ਅੱਧਾ ਜਾਂ ਪੂਰਾ ਦਿਨ ਛੱਡ ਸਕਦੇ ਹਨ।ਇਸ ਸੈਂਟਰ ਵਿੱਚ ਇੱਕ ਨੈਨੀ ਵੀ ਰੱਖੀ ਗਈ ਹੈ ਜੋ ਇਨ੍ਹਾਂ ਬੱਚਿਆਂ ਦੀ ਦੇਖਭਾਲ ਕਰੇਗੀ।ਡੇ-ਕੇਅਰ ਦੀ ਸਹੂਲਤ ਕਾਰਨ ਬੱਚੇ ਜ਼ਿਆਦਾ ਐਕਟਿਵ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਗੀਤ, ਨਾਚ ਅਤੇ ਕਹਾਣੀਆਂ ਆਦਿ ਸੁਣਾਈਆਂ ਜਾਂਦੀਆਂ ਹਨ।ਇਸ ਸੈਂਟਰ ਵਿੱਚ ਬੱਚੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ। ਬੱਚਿਆਂ ਨੂੰ ਹਰ ਤਰ੍ਹਾਂ ਦਾ ਗਿਆਨ ਦੇਣ ਲਈ ਇੱਕ ਪ੍ਰਸ਼ਿਕਸ਼ਿਕਾ ਦਾ ਵੀ ਪ੍ਰਬੰਧ ਹੋਵੇਗਾ। ਇਸ ਨਾਲ ਬੱਚੇ ਦਾ ਸਰੀਰਕ ਵਿਕਾਸ ਹੀ ਨਹੀਂ ਸਗੋਂ ਮਾਨਸਿਕ ਵਿਕਾਸ ਵੀ ਬਿਹਤਰ ਤਰੀਕੇ ਨਾਲ ਹੋਵੇਗਾ।