ਮੋਰਿੰਡਾ 2 ਅਪ੍ਰੈਲ ( ਭਟੋਆ )
ਮੋਰਿੰਡਾ ਬਲਾਕ ਦੀ ਸੀਡੀਪੀਓ ਸ਼੍ਰੀਮਤੀ ਰਜਿੰਦਰਪਾਲ ਕੌਰ ਦੀ ਅਗਵਾਈ ਹੇਠਾਂ ਮੋਰਿੰਡਾ ਦੇ ਵਾਰਡ ਨੰਬਰ 9 ਦੇ ਦੋਨੋ ਆਂਗਣਵਾੜੀ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਦੀ ਗੋਦ ਭਰਾਈ ਅਤੇ ਨਰਸਿੰਗ ਮਾਂਵਾਂ ਦਾ ਅੰਨ ਪ੍ਰਸੰਨ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਂਗਣਵਾੜੀ ਸੁਪਰਵਾਈਜ਼ਰ ਸ੍ਰੀਮਤੀ ਗੁਰਮੀਤ ਕੌਰ ਕਲੇਰ ਨੇ ਦੱਸਿਆ ਕਿ ਇਸ ਮੌਕੇ ਤੇ ਔਰਤਾਂ ਅਤੇ ਮਾਵਾਂ ਨੂੰ ਬੱਚਿਆਂ ਦੇ ਸਹੀ ਪਾਲਣ ਪੋਸ਼ਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਅਵਸਰ ਤੇ ਸੀਡੀਪੀਓ ਸ਼੍ਰੀਮਤੀ ਰਜਿੰਦਰਪਾਲ ਕੌਰ ਵੱਲੋਂ ਬੱਚਿਆਂ ਦੇ ਟੀਕਾਕਰਨ ਅਤੇ ਗਰਭਵਤੀ ਅਵਸਥਾ ਤੇ ਜਣੇਪੇ ਉਪਰੰਤ ਮਾਵਾਂ ਅਤੇ ਬੱਚਿਆਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਆਂਗਣਵਾੜੀ ਵਰਕਰ ਰਜਨੀ ਬਾਲਾ ਅਤੇ ਰਜੀਆ ਖਾਨ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਾਂਵਾਂ ਹਾਜਰ ਸਨ।