ਚੰਡੀਗੜ੍ਹ,1 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਹੁਣ ਚੰਡੀਗੜ੍ਹ ਵਾਸੀਆਂ 'ਤੇ ਬਿਜਲੀ ਅਤੇ ਪਾਣੀ ਦਾ ਬੋਝ ਵਧੇਗਾ। ਸ਼ਨੀਵਾਰ ਤੋਂ ਪਾਣੀ ਦੀ ਕੀਮਤ ਪੰਜ ਫੀਸਦੀ ਅਤੇ ਬਿਜਲੀ ਦੀ ਕੀਮਤ ਕਰੀਬ 10 ਫੀਸਦੀ ਵਧ ਜਾਵੇਗੀ। ਲੋਕਾਂ ਨੂੰ ਲੀ ਕਰੂਬਜੀਏ ਸੈਂਟਰ, ਕੈਪੀਟਲ ਕੰਪਲੈਕਸ, ਪੀਅਰੇ ਜੇਨੇਰੇਟ ਮਿਊਜ਼ੀਅਮ ਆਦਿ ਦੇਖਣ ਲਈ ਵੀ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਅੱਜ ਸ਼ਨੀਵਾਰ ਤੋਂ ਨਵੀਂ ਆਬਕਾਰੀ ਨੀਤੀ ਲਾਗੂ ਹੋ ਜਾਵੇਗੀ, ਜਿਸ ਤਹਿਤ ਹੁਣ ਸ਼ਰਾਬ ਦੇ ਠੇਕੇ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ।ਸ਼ਹਿਰ ਵਾਸੀਆਂ ਦੀ ਆਮਦਨ ਵਧੇ ਜਾਂ ਨਾ ਵਧੇ ਪਰ ਪਾਣੀ, ਬਿਜਲੀ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਨਗਰ ਨਿਗਮ ਨੇ ਫੈਸਲਾ ਕੀਤਾ ਹੈ ਕਿ ਹਰ ਸਾਲ ਪਹਿਲੀ ਅਪਰੈਲ ਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਪਾਣੀ ਦੀਆਂ ਕੀਮਤਾਂ ਵਿੱਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ। ਇਸ ਦੇ ਲਈ ਕਿਸੇ ਆਦੇਸ਼ ਜਾਂ ਸੂਚਨਾ ਦੀ ਲੋੜ ਨਹੀਂ ਹੈ। ਲੋਕਾਂ ਨੂੰ ਪਾਣੀ ਦੇ ਬਿੱਲ ਦਾ 10 ਫੀਸਦੀ ਸੀਵਰੇਜ ਖਰਚਾ ਵੀ ਅਦਾ ਕਰਨਾ ਪਵੇਗਾ। ਇਸ ਵਾਧੇ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪਵੇਗਾ