ਮੋਰਿੰਡਾ, 30 ਮਾਰਚ ( ਭਟੋਆ )
ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਾਮ ਨੌਮੀ ਬੜੀ ਸ਼ਰਧਾ ਨਾਲ ਮਨਾਈ ਗਈ। ਰਾਮੇਸ਼ਵਰ ਮੰਦਰ ਰਾਮ ਭਵਨ ਮੋਰਿੰਡਾ ਵਿਖੇ ਰਾਮ ਨੌਮੀ ਦਾ ਤਿਉਹਾਰ ਮਨਾਉਂਦਿਆਂ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਤ ਜਤਿੰਦਰ ਸ਼ਰਮਾ ਅਤੇ ਪੰਡਤ ਵਿਨੋਦ ਸ਼ਰਮਾ ਨੇ ਦੱਸਿਆ ਕਿ ਸਮਾਗਮ ਵਿੱਚ ਭਜਨ ਮੰਡਲੀ ਵਲੋਂ ਸ੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਦੇ ਭਜਨ ਗਾਏ। ਇਸ ਮੌਕੇ ਸ਼ਰਧਾਲੂਆਂ ਲਈ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਟਿੰਕੂ, ਰਾਜੇਸ਼ ਸੂਦ, ਰਾਮਪਾਲ ਥੰਮਣ, ਪੰਡਿਤ ਵਜ਼ੀਰ ਚੰਦ, ਜਗੀਰ ਸਿੰਘ ਦੁੱਮਣਾ, ਧਨੀ ਰਾਮ ਗੁਪਤਾ, ਅਸ਼ਵਨੀ ਸ਼ਰਮਾ ਆਦਿ ਮੌਜੂਦ ਸਨ।