ਮੋਰਿੰਡਾ ਬਲਾਕ ਦੇ ਪਿੰਡਾਂ ਦਾ ਕੀਤਾ ਦੌਰਾ ਅਤੇ ਸੁਣੀਆਂ ਸਮੱਸਿਆਵਾਂ
ਮੋਰਿੰਡਾ 26 ਮਾਰਚ ( ਭਟੋਆ )
ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਹਰ ਬਲਾਕ ਦੇ ਪਿੰਡਾਂ ਦਾ ਵੱਖੋ ਵੱਖਰਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ ਹਰੇਕ ਪਿੰਡ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾਵੇਗਾ ।
ਇਹ ਪ੍ਰਗਟਾਵਾ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮੋਰਿੰਡਾ ਬਲਾਕ ਦੇ ਪਿੰਡ ਨਥਮਲਪੁਰ,ਕਕਰਾਲੀ ,ਪਪਰਾਲੀ ਅਤੇ ਪਿੰਡ ਧਿਆਨਪੁਰਾ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆ ਰਹੀ ਹੈ, ਕਿਉਂਕਿ ਆਪ ਸਰਕਾਰ ਇਹ ਸਮਝਦੀ ਹੈ ਕਿ ਲੋਕਾਂ ਨੂੰ ਮੁਫ਼ਤ ਆਟਾ ਦਾਲ ਅਤੇ ਹੋਰ ਸਹੂਲਤਾਂ ਦੇ ਕੇ ਗਰੀਬੀ ਦੂਰ ਨਹੀਂ ਕਰ ਸਕਦੀ, ਸਗੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਰਾਂਹੀ ਅੱਛੀ ਸਿਹਤ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਚੰਗੇ ਅਫ਼ਸਰ ਬਣਾ ਕੇ ਜਿੱਥੇ ਗਰੀਬੀ ਦੂਰ ਭਜਾ ਸਕਦੀ ਹੈ, ਉੱਥੇ ਹੀ ਇੱਕ ਚੰਗੇ ਅਤੇ ਨਿਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ 6 ਆਮ ਆਦਮੀ ਕਲਿਨਕ ਖੋਲੇ ਗਏ ਹਨ, ਉੱਥੇ ਹੀ ਸ੍ਰੀ ਚਮਕੌਰ ਸਾਹਿਬ ਦੇ ਸਸਸਸ ਲੜਕੀਆਂ ਵਾਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ( ਸੱਖੋਮਾਜਰਾ) ਨੂੰ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਦਾਖਲੇ ਲਈ ਪ੍ਕਿਰਿਆ ਜਾਰੀ ਹੈ ਅਤੇ ਅਪਰੈਲ ਮਹੀਨੇ ਤੋਂ ਕਲਾਸਾਂ ਸ਼ੁਰੂ ਹੋ ਜਾਣਗੀਆਂ।
ਡਾ: ਚਰਨਜੀਤ ਸਿੰਘ ਨੇ ਉਕਤ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਉਕਤ ਪਿੰਡਾਂ ਵੱਲੋਂ ਹਲਕਾ ਵਿਧਾਇਕ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਹਲਕਾ ਵਿਧਾਇਕ ਵੱਲੋਂ ਪਿੰਡਾਂ ਦੇ ਦੌਰੇ ਸਮੇਂ ਹੋਰਨਾਂ ਤੋਂ ਬਿਨਾਂ ਸ: ਅਮਿਤ੍ਪਾਲ ਸਿੰਘ ਖੱਟੜਾ ਕੌਸਲਰ, ਸ੍ਰੀ ਪਰਦੀਪ ਕੁਮਾਰ , ਭੂਸ਼ਨ ਰਾਣਾ, ਨਿਰਮਲਪੀ੍ਤ ਸਿੰਘ ਮੇਹਰਬਾਨ, ਵਰਿੰਦਰਜੀਤ ਸਿੰਘ ਬਾਠ ਪੀਏ, ਸਿਕੰਦਰ ਸਿੰਘ ਸਹੇੜੀ ਬਲਾਕ ਪ੍ਧਾਨ, ਬੀਰਦਵਿੰਦਰ ਸਿੰਘ ਬੱਲਾਂ, ਕਮਲ ਸਿੰਘ ਮੀਡੀਆ ਇੰਚਾਰਜ, ਮਨਜੀਤ ਕੌਰ ਹਲਕਾ ਕੋਆਰਡੀਨੇਟਰ, ਅੰਮ੍ਰਿਤਪਾਲ ਕੌਰ ਨਾਗਰਾ, ਕੁਲਦੀਪ ਸਿੰਘ ਮੰਡੇਰ, ਸੁਖਮਿੰਦਰ ਸਿੰਘ , ਬਲਵਿੰਦਰ ਕੁਮਾਰ, ਸਰਵੇਸ਼ ਗੁਪਤਾ, ਰੋਹਿਤ ਵਸ਼ਿਸ਼ਟ, ਪ੍ਰੇਮ ਸਿੰਘ, ਆਰ.ਡੀ. ਸਿੰਘ,ਐੱਨ.ਪੀ. ਰਾਣਾ, ਕਮਲ ਸਿੰਘ, ਸੁਖਵੀਰ ਸਿੰਘ ਐੱਮ.ਸੀ. ਸ੍ਰੀ ਚਮਕੌਰ ਸਾਹਿਬ, ਅਤੇ ਗੁਰਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋੋਕ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।