ਮੋਹਾਲੀ, 23 ਮਾਰਚ, ਦੇਸ਼ ਕਲਿੱਕ ਬਿਓਰੋ :
ਅੱਜ ਭਾਜਪਾ ਵੱਲੋਂ 3ਬੀ2 ਮੋਹਾਲੀ ਵਿਖੇ ਜੰਗ-ਏ-ਆਜ਼ਾਦੀ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ , ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ ਗਿਆ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।
ਇਸ ਮੋਕੇ ਤੇ ਸੁਖਵਿੰਦਰ ਸਿੰਘ ਗੋਲਡੀ ਜੀ ਸਹਿ ਕੈਸ਼ੀਅਰ ਬੀ ਜੇ ਪੀ ਪੰਜਾਬ,ਹਰਦੇਵ ਸਿੰਘ ਉੱਭਾ ਸੂਬਾ ਮੀਡੀਆਂ ਸਹਿ ਸਕੱਤਰ,ਜਗਦੀਪ ਸਿੰਘ ਅੋਜਲਾ ਜਿਲਾ ਜਨਰਲ ਸਕੱਤਰ,ਅਸ਼ੋਕ ਝਾਅ ਜਿਲਾ ਸਕੱਤਰ ਬੀ ਜੇ ਪੀ ,ਪਵਨ ਮਨੋਚਾ ਜਿਲਾ ਮੀਤ ਪ੍ਰਧਾਨ ,ਵਿਸ਼ਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ,ਜਸ਼ਮਿੰਦਰ ਪਾਲ ਸਿੰਘ ਮੰਡਲ ਪ੍ਰਧਾਨ ,ਬਿਕਰਮਜੀਤ ਸਿੰਘ ,ਰੁਚੀ ਸ਼ੇਖੜੀ ਜੀ ਐਡਵੋਕੇਟ ਆਂਸ਼ੂ ਵੈਦ,ਅਰੁਣ ਸ਼ਰਮਾ ਆਦਿ ਨੇ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ।ਬੁਲਾਰਿਆਂ ਨੇ ਕਿਹਾ ਕਿ ਅਸੀ ਸਾਡੇ ਇਹਨਾਂ ਸਹੀਦੇ ਦੇ ਦੇਸ਼ ਦੀ ਖਾਤਰ ਉਹਨਾਂ ਦੇ ਮਹਾਨ ਬਲੀਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ ।