ਮੋਰਿੰਡਾ, 22 ਮਾਰਚ ( ਭਟੋਆ )
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪੰਜਾਬ ਦੀਆਂ ਸਾਰੀਆਂ ਸ਼ਾਖਾਵਾਂ ਦੀ ਕਾਰਗੁਜਾਰੀ ਸਬੰਧੀ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੂੰ ਖੂਨਦਾਨ ਕੈਂਪ ਲਗਾਉਣ ਵਿੱਚ ਤੀਜਾ ਸਥਾਨ ਹਾਸਿਲ ਕਰਨ ’ਤੇ ਸਰਵੋਤਮ ਐਵਾਰਡ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਅਗਨੀਹੋਤਰੀ ਨੇ ਦੱਸਿਆ ਕਿ ਮੋਰਿੰਡਾ ਸ਼ਾਖਾ ਨੂੰ ਖੂਨਦਾਨ ਕੈਂਪ ਤੋਂ ਇਲਾਵਾ ਤੁਲਸੀ ਵਿਤਰਣ ਅਤੇ ਰੁੱਖ ਲਗਾਓ ਮੁਹਿੰਮ ਵਿੱਚ ਵੀ ਸਰਵੋਤਮ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਮਾ ਜੋਸ਼ੀ ਸੂਬਾਈ ਪ੍ਰਧਾਨ, ਜੀਤ ਗੋਗੀਆ ਸੂਬਾਈ ਸਕੱਤਰ, ਡੀ.ਪੀ. ਛਾਬੜਾ ਸੂਬਾਈ ਸਕੱਤਰ, ਕੈਸ਼ੀਅਰ ਟੇਕ ਚੰਦ ਗੋਪਾਲ, ਮੈਂਬਰ ਜਗਦੀਸ਼ ਵਰਮਾ ਅਤੇ ਜਤਿੰਦਰ ਗੁੰਬਰ ਹਾਜ਼ਰ ਸਨ।