ਮੋਰਿੰਡਾ, 23 ਮਾਰਚ ( ਭਟੋਆ)
ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵਲੋਂ ਅਮਨ ਹਸਪਤਾਲ ਮੋਰਿੰਡਾ ਦੇ ਸਹਿਯੋਗ ਨਾਲ ਅੱਖਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਅੱਖਾਂ ਦੇ ਮਾਹਿਰ ਡਾ. ਅਮਨਦੀਪ ਕੌਰ ਨੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਜਿਵੇਂ ਕਿ ਕਾਲਾ ਮੋਤੀਆ, ਚਿੱਟਾ ਮੋਤੀਆ, ਪਾਣੀ ਪੈਣਾ, ਨਜ਼ਰ ਵਿੱਚ ਗਿਰਾਵਟ ਆਉਣਾ ਆਦਿ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅੱਖਾਂ ਨੂੰ ਨਿਰੋਗ ਰੱਖਣ ਲਈ ਚੰਗੀ ਖੁਰਾਕ ਲੈਣਾ ਬਹੁਤ ਹੀ ਜਰੂਰੀ ਹੈ ਅਤੇ ਜਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸੈਮੀਨਾਰ ਦੌਰਾਨ ਲਾਇਨ ਕਲੱਬ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਜਸਪਾਲ ਸਿੰਘ ਦਿਓਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕਲੱਬ ਵਲੋਂ ਸਮੇਂ-ਸਮੇਂ ਤੇ ਅੱਖਾਂ ਦੇ ਮੁਫਤ ਲੈਨਜ਼ ਪਾਏ ਜਾਂਦੇ ਹਨ। ਕੋਈ ਵੀ ਲੋੜ੍ਹਵੰਦ ਵਿਅਕਤੀ ਕਲੱਬ ਨਾਲ ਸੰਪਰਕ ਕਰਕੇ ਫਾਇਦਾ ਉਠਾ ਸਕਦਾ ਹੈ। ਸੈਮੀਨਾਰ ਦੇ ਅੰਤ ਵਿੱਚ ਜਿਹਨਾਂ ਮੈਂਬਰਾਂ ਦੇ ਜਨਮ ਦਿਨ ਫਰਵਰੀ-ਮਾਰਚ ਵਿੱਚ ਆਉਂਦੇ ਹਨ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਕੰਗ, ਕਮਲਜੀਤ ਸਿੰਘ ਮੱਲੀ, ਕਾਨੂੰਨੀ ਸਲਾਹਕਾਰ ਕਰਨਲ ਮਲਕੀਤ ਸਿੰਘ, ਸੇਵਾਮੁਕਤ ਐੱਸ.ਡੀ.ਓ. ਜਗਤਾਰ ਸਿੰਘ, ਪਰਮਾਤਮਾ ਸਿੰਘ ਢੀਂਡਸਾ, ਗੁਰਮੀਤ ਸਿੰਘ, ਚਰਨਜੀਤ ਸਿੰਘ ਕਲਸੀ, ਜਸਪਾਲ ਸਿੰਘ ਮਾਨ, ਕਸ਼ਮੀਰਾ ਸਿੰਘ ਬਲਦੇਵ ਨਗਰ, ਹਰਮੀਤ ਸਿੰਘ ਪਨੈਚਾਂ, ਪੰਡਿਤ ਵਜੀਰ ਚੰਦ, ਕਾਮਰੇਡ ਕਾਕਾ ਰਾਮ, ਮਾ. ਹਾਕਮ ਸਿੰਘ ਕਾਂਝਲਾ, ਕਰਮਜੀਤ ਸਿੰਘ ਰੌਣੀ, ਸੇਵਾਮੁਕਤ ਹੈੱਡ ਮਾਸਟਰ ਗੁਰਦੇਵ ਸਿੰਘ, ਪ੍ਰਿੰਸੀਪਲ ਮਾਨ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।