ਮੋਹਾਲੀ, 22 ਮਾਰਚ, ਦੇਸ਼ ਕਲਿੱਕ ਬਿਓਰੋ :
23 ਮਾਰਚ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਸੁਖਮਨੀ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਆਸਰਾ ਟਰੱਸਟ ਵਿੱਚ ਪੱਖੇ ਅਤੇ ਹੋਰ ਲੋੜੀਂਦਾ ਸਮਾਨ ਦਿੱਤਾ ਗਿਆ। ਸੁਖਮਨੀ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਆਸਰਾ ਟਰੱਸਟ ਸੈਕਟਰ 78 ਵਿੱਚ ਸਮਾਨ ਭੇਟ ਕੀਤਾ ਗਿਆ। ਸੁਸਾਇਟੀ ਦੀ ਪ੍ਰਧਾਨ ਨੀਲਮ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਗੁਰੂ ਆਸਰਾ ਵਿੱਚ ਜਾ ਕੇ ਪਤਾ ਕੀਤਾ ਗਿਆ ਕਿ ਕਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਥੇ ਰਹਿੰਦੇ ਬੱਚਿਆਂ ਵਿਚੋਂ ਕਰੀਬ 85 ਲੜਕੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਦੇ ਰੁੱਤ ਨੂੰ ਦੇਖਦਿਆਂ ਇੱਥੇ ਪੱਖਿਆਂ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਸੀ, ਇਸ ਲਈ ਇੱਥੇ ਸੁਸਾਇਟੀ ਵੱਲੋਂ 6 ਛੱਤ ਵਾਲੇ ਪੱਖੇ, ਚਾਰ ਦਿਵਾਰ ਵਾਲੇ ਅਤੇ ਦੋ ਫਰਾਟਾ ਪੱਖੇ, ਬਿਸਕੁਟ ਅਤੇ ਹੋਰ ਲੜਕੀਆਂ ਲਈ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਮੌਕੇ ਸੁਖਮਨੀ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਨੀਲਮ, ਉਪ ਪ੍ਰਧਾਨ ਸਰਬਜੀਤ ਰੰਧਾਵਾ, ਕੈਸ਼ੀਅਰ ਸਾਕਸ਼ੀ ਜੋਸ਼ੀ, ਸੁਮਨ ਸ਼ਰਮਾ, ਦਵਿੰਦਰ ਖੋਖਰ, ਕਿਰਨ ਮਲਹੋਤਰਾ, ਸੁਮਨ ਸ਼ੈਲੀ, ਪਸਰੀਚਾ, ਪ੍ਰੇਮ ਸੇਠੀ ਮੈਂਬਰ ਹਾਜ਼ਰ ਸਨ।
ਸੁਖਮਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਲਮ ਸਿੰਘ ਨੇ ਦੱਸਿਆ ਕਿ ਸਾਨੂੰ ਬੱਚਿਆਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਅਤੇ ਅੱਗੇ ਵੀ ਇਸੇ ਤਰ੍ਹਾਂ ਨਾਲ ਉਹ ਮਦਦ ਕਰਦੇ ਰਹਿਣਗੇ।