90 ਲੋਕਾਂ ਦੀ ਕੀਤੀ ਗਈ ਸਿਹਤ ਜਾਂਚ
ਮੋਹਾਲੀ, 19 ਮਾਰਚ, 2023, ਦੇਸ਼ ਕਲਿੱਕ ਬਿਓਰੋ :
ਅੱਜ ਇੱਥੇ ਐਰੋਸਿਟੀ ਵੈਲਫੇਅਰ ਸੋਸਾਇਟੀ, ਬਲਾਕ ਸੀ ਦੇ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬਾਕਰਪੁਰ ਦੇ ਸਹਿਯੋਗ ਦੇ ਨਾਲ ਇੱਕ ਸਿਹਤ ਜਾਂਚ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਕੈਂਪ ਵਿੱਚ ਮੈਕਸ ਹਸਪਤਾਲ ਮੋਹਾਲੀ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ।
ਇਸ ਸਿਹਤ ਜਾਂਚ ਕੈਂਪ ਦਾ ਉਦਘਾਟਨ ਮੋਹਾਲੀ ਤੋਂ ਕੌਂਸਲਰ ਸਰਬਜੀਤ ਸਿੰਘ ਸਮਾਣਾ ਵਲੋਂ ਕੀਤਾ ਗਿਆ। ਕੈਂਪ ਵਿੱਚ ਮੈਡੀਕਲ ਟੀਮ ਦੀ ਅਗਵਾਈ ਡਾ. ਇੰਦਰਾ ਭੱਲਾ, ਜਨਰਲ ਮੈਡੀਸਨ, ਮੈਕਸ ਹਸਪਤਾਲ ਨੇ ਕੀਤੀ। ਮੈਡੀਕਲ ਟੀਮ ਵਿੱਚ ਜਨਰਲ ਸਿਹਤ ਜਾਂਚ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਫਿਜਿਓਥਰੈਪੀ, ਡਾਇਟੀਸ਼ੀਅਨ ਆਦਿ ਦੇ ਮਾਹਿਰ ਸ਼ਾਮਿਲ ਸਨ। ਜਿਨ੍ਹਾਂ ਵਲੋਂ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ 90 ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ।(MOREPIC1)
ਸਰਬਜੀਤ ਸਿੰਘ ਸਮਾਣਾ ਵਲੋਂ ਇਸ ਮੌਕੇ ਉਤੇ ਬੋਲਦੇ ਹੋਏ ਕਿਹਾ ਕਿ ਐਰੋਸਿਟੀ ਵੈਲਫੇਅਰ ਸੋਸਾਇਟੀ, ਬਲਕਾ ਸੀ ਅਤੇ ਪੰਜਾਬ ਗ੍ਰਾਮੀਣ ਬੈਂਕ, ਬਾਕਰਪੁਰ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵੱਧ ਤੋਂ ਵੱਧ ਲਗਾਏ ਜਾਣੇ ਚਾਹੀਦੇ ਹਨ। ਇਸ ਦੇ ਨਾਲ ਲੋਕਾਂ ਨੂੰ ਆਪਣੀ ਸਿਹਤ ਸਮੱਸਿਆਵਾਂ ਬਾਰੇ ਪਤਾ ਲੱਗ ਜਾਂਦਾਂ ਹੈ, ਜਿਸਦਾ ਉਹ ਸਮਾਂ ਰਹਿੰਦੇ ਇਲਾਜ ਕਰਵਾ ਸਕਦੇ ਹਨ।
ਇਸ ਮੌਕੇ ਉਤੇ ਐਰੋਸਿਟੀ ਵੈਲਫੇਅਰ ਸੋਸਾਇਟੀ, ਬਲਾਕ ਸੀ ਦੇ ਪ੍ਰਧਾਨ ਸ਼ਿਆਮ ਕੁਮਾਰ ਵਲੋਂ ਪੰਜਾਬ ਗ੍ਰਾਮੀਣ ਬੈਂਕ, ਬਾਕਰਪੁਰ, ਦੇ ਚੀਫ਼ ਮੈਨੇਜਰ ਸਤਿੰਦਰਪਾਲ ਸਿੰਘ ਦਾ ਇਸ ਕੈਂਪ ਨੂੰ ਲਗਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਉਤੇ ਸਰਬਜੀਤ ਸਿੰਘ ਸਮਾਣਾ ਨੂੰ ਐਰੋਸਿਟੀ ਦੇ ਵਿੱਚ ਆ ਰਹੀਆਂ ਬਿਜਲੀ, ਪਾਣੀ ਅਤੇ ਪਾਰਕਾਂ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਜਾਣੂ ਕਰਵਾਇਆ। ਜਿਨ੍ਹਾਂ ਨੂੰ ਸਰਬਜੀਤ ਸਿੰਘ ਸਮਾਣਾ ਦੇ ਵਲੋਂ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਉਤੇ ਪੰਜਾਬ ਗ੍ਰਾਮੀਣ ਬੈਂਕ, ਬਾਕਰਪੁਰ, ਮੋਹਾਲੀ ਦੇ ਚੀਫ਼ ਮੈਨੇਜਰ, ਸਤਿੰਦਰਪਾਲ ਸਿੰਘ, ਬੈਂਕ ਅਫ਼ਸਰ ਹਿਮਾਂਸ਼ੂ, ਪੀਐਨਬੀ ਮੈਟਲਾਇਫ਼ ਤੋਂ ਸੁਮੇਸ਼ ਕੁਮਾਰ ਸ਼ਰਮਾਂ, ਐਰੋਸਿਟੀ ਵੈਲਫੇਅਰ ਸੋਸਾਇਟੀ ਦੇ ਜਨਰਲ ਸੈਕਟਰੀ, ਰਾਜਵਿੰਦਰ ਸਿੰਘ ਭਾਟੀਆ, ਚੇਅਰਮੈਨ, ਭਾਰਤ ਭੂਸ਼ਣ, ਸੀਨੀਅਰ ਉਪ ਪ੍ਰਧਾਨ ਪੀ.ਕੇ. ਗੁਪਤਾ, ਸੀਨੀਅਰ ਉਪ ਪ੍ਰਧਾਨ ਰਮਿੰਦਰ ਕੌਰ, ਖਜਾਨਚੀ, ਸੁਰਜੀਤ ਪੰਨੂ, ਖਜਾਨਚੀ ਨਿਸ਼ਾਂਤ ਗਰਗ, ਗੁਰਜੀਤ ਸਿੰਘ ਅਤੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਐਰੋਸਿਟੀ ਵਾਸੀ ਵੀ ਮੌਜੂਦ ਸਨ।