ਮੋਹਾਲੀ, 19 ਮਾਰਚ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਵਾਰਸ ਪੰਜਾਬ ਦੇ ਜੱਥੇਬੰਦੀ ਵਿਰੁਧ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਜੱਥੇਬੰਦੀਆਂ ਵੱਲੋਂ ਮੋਹਾਲੀ ਵਿੱਚ ਕੀਤਾ ਜਾ ਰਿਹਾ ਵਿਰੋਧ ਜਾਰੀ ਹੈ। ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਚੌਂਕ ਉਤੇ ਧਰਨਾ ਲਗਾਇਆ ਗਿਆ ਹੈ। ਸਾਰੀ ਰਾਤ ਨੂੰ ਸੰਘਰਸ਼ਕਾਰੀ ਧਰਨੇ ਉਤੇ ਬੈਠੇ ਰਹੇ। ਸੁਰੱਖਿਆ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ। ਏਅਰਪੋਰਟ ਰੋਡ ਉਤੇ ਚੱਲਣ ਵਾਲੀ ਆਵਾਜ਼ਾਈ ਦਾ ਰਸਤਾ ਬਦਲ ਦਿੱਤਾ ਗਿਆ ਹੈ।(MOREPIC1)
ਮੋਹਾਲੀ ਤੇ ਚੰਡੀਗੜ੍ਹ ਦੇ ਬਰਾਡਰ ਉਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਤੋਂ ਲੈ ਕੇ ਸੋਹਾਣਾ ਚੌਂਕ ਤੱਕ ਬੀਤੇ ਕੱਲ੍ਹ ਜਥੇਬੰਦੀਆਂ ਵੱਲੋਂ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਸੋਹਾਣਾ ਚੌਂਕ ਉਤੇ ਧਰਨਾ ਲਗਾਇਆ ਗਿਆ।