ਮੋਰਿੰਡਾ, 16 ਮਾਰਚ ( ਭਟੋਆ )
ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚਮਕੌਰ ਸਾਹਿਬ ਵਿੱਚ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ। ਸਕੂਲ ਵਿੱਚ ਹਿਮਾਲਿਆ ਸਿੱਖਿਆ ਟਰੱਸਟ ਦੇ ਬਾਨੀ ਸਵ: ਹਰਬੰਸ ਸਿੰਘ ਦੇ ਨਾਮ ਤੇ “ਨੇਚਰ ਪੈਰਾਡਾਈਸ”ਬਗੀਚੀ ਬਣਾਈ ਗਈ। ਇਸ ਦਿਹਾੜੇ ਨੂੰ ਮਨਾਉਣ ਲਈ “ਸਤਿਨਾਮ ਸਰਬ ਕਲਿਆਣ ਟਰੱਸਟ”ਨੇ ਆਪਣਾ ਪੂਰਨ ਸਹਿਜੋਗ ਦਿੱਤਾ। ਟਰੱਸਟ ਦੇ ਡਾਇਰੈਕਟਰ ਨਰਿੰਦਰਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਸਕੂਲ ਦੇ ਗਰਾਊਂਡ ਵਿੱਚ ਪੌਦੇ ਵੀ ਲਗਾਏ ।ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣ । ਪ੍ਰਿੰਸੀਪਲ ਪੂਨਮ ਡੋਗਰਾ ਨੇ ਵਿਦਿਆਰਥੀਆਂ ਨੂੰ ਕਿਹਾ ਉਹ ਆਪੋ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਕਰਨ । ਇਸ ਮੌਕੇ ਸੁਖਵਿੰਦਰ ਕੌਰ,ਪਰਵਿੰਦਰ ਸਿੰਘ ,ਰਜਿੰਦਰ ਸਿੰਘ ਅਤੇ ਸੁਖਬੀਰ ਸਿੰਘ ਆਦਿ ਹਾਜਰ ਸਨ ।