ਮੋਹਾਲੀ, 15 ਮਾਰਚ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਬੀ ਜੇ ਪੀ ਦੇ ਮੰਡਲ ਨੰ 5 ਦੀ ਕਾਰਜਕਾਰਨੀ ਦਾ ਐਲਾਨ ਮੰਡਲ ਪ੍ਰਧਾਨ ਰਾਖੀ ਪਾਠਕ ਵੱਲੋਂ ਕੀਤਾ ਗਿਆ ।ਇਸ ਸੰਬੰਧੀ ਇੱਕ ਸਮਾਗਮ ਸੈਕਟਰ 82 ਏ ਮੋਹਾਲੀ ਵਿਖੇ ਕੀਤਾ ਗਿਆ ਜਿਸ ਵਿੱਚ ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਿਸ਼ਿਸ਼ਟ ,ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ,ਮਿੱਲੀ ਗਰਗ , ਜ਼ਿਲ੍ਹਾ ਪ੍ਰਧਾਨ ਬੀ ਜੇ ਪੀ ਮਹਿਲਾ ਮੋਰਚਾ,ਮੰਡਲ ਨੰ 3 ਦੇ ਪ੍ਰਧਾਨ ਜਸ਼ਮਿੰਦਰ ਪਾਲ ਸਿੰਘ ਤੇ ਮੰਡਲ ਨੰ 4 ਦੇ ਪ੍ਰਧਾਨ ਸੰਜੀਵ ਜੋਸ਼ੀ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਮੰਡਲ ਪ੍ਰਧਾਨ ਰਾਖੀ ਪਾਠਕ ਵੱਲੋਂ 40 ਮੈਂਬਰੀ ਮੰਡਲ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਵਾਇਸ ਪ੍ਰਧਾਨ : ਐਨ ਐਸ਼ ਰਾਣਾ ,ਮੀਨਾ ਧੀਰ,ਜੇ ਐਸ਼ ਰਾਣਾ,ਜਸ਼ਮੇਰ ਸਿੰਘ ਤੇ ਸਰਦਾਰਾ ਸਿੰਘ,ਸੈਕਟਰੀ :-ਗੋਰਵ ਸ਼ਰਮਾ,ਯਾਦਵਿੰਦਰ ਸਿੰਘ,ਨਗਿੰਦਰਨਾਥ ਕੌਸ਼ਲ ,ਭਗਵਾਨ ਸਿੰਘ,ਸ਼ਸ਼ੀ ਗਰਗ,ਕੈਸ਼ੀਅਰ:-ਸੋਮ ਪ੍ਰਕਾਸ਼ ,ਯੁਵਾ ਮੋਰਚਾ ਪ੍ਰਧਾਨ : ਪ੍ਰਿੰਸ ਚੋਧਰੀ ਤੇ ਮੇਘ ਨਾਥ ਨੂੰ ਕਿਸਾਨ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਹਰਦੇਵ ਸਿੰਘ ਉੱਭਾ ਨੇ ਨਵੇਂ ਨਿਯੁਕਤ ਕੀਤੇ ਸਾਰੇ ਅਹੁਦੇਦਾਰਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਆਉਣ ਵਾਲਾ ਸਮਾਂ ਬੀ ਜੇ ਪੀ ਦਾ ਹੈ, ਸਾਰੇ ਵਰਕਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਤੇ ਭਾਜਪਾ ਪੰਜਾਬ ਨੂੰ ਸਾਰੀਆਂ ਸਥਾਨਿਕ ਤੇ ਲੋਕਾਂ ਸਭਾ ਚੋਣਾਂ ਜਿਤਾਉਣ ਲਈ ਆਪਣਾ ਯੋਗਦਾਨ ਪਾਉਣ ।
ਇਸ ਮੌਕੇ ਤੇ ਜਿਲਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਨੇ ਅਹੁਦੇਦਾਰਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰ ਤੇ ਵਰਕਰਾ ਨੂੰ ਆਪੋ ਆਪਣੀਆਂ ਜ਼ੁੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ,ਆਪੋ ਆਪਣੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਉਪਰਾਲੇ ਕਰਨ ਤੇ ਸਥਾਨਿਕ ਤੇ ਲੋਕ ਸ਼ਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟ ਜਾਣ ।ਉਹਨਾਂ ਕਿਹਾ ਕਿ 2024 ਵਿੱਚ ਫਿਰ ਤੋਂ ਨਰਿੰਦਰ ਮੋਦੀ ਜੀ ਦੇਸ਼ ਪ੍ਰਧਾਨ ਮੰਤਰੀ ਬਨਣਗੇ ।ਸਮਾਗਮ ਦੀ ਸਮਾਪਤੀ ਤੇ ਮੰਡਲ ਪ੍ਰਧਾਨ ਰਾਖੀ ਪਾਠਕ ਨੇ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।