Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਸ਼ਾਨਦਾਰ ਇਤਿਹਾਸ ਸਿਰਜ ਗਿਆ ‘ਪੀਫਾ 2023’ ਐਵਾਰਡ ਸ਼ੋਅ

Updated on Tuesday, March 14, 2023 12:42 PM IST

 -ਸੁਰਜੀਤ ਜੱਸਲ-

-ਪੰਜਾਬੀ ਮਨੋਰੰਜਨ ਇੰਡਸਟਰੀ ਦਾ ਪਹਿਲਾ ਫੈਸਟੀਵਲ ਤੇ ਐਵਾਰਡ ਸ਼ੋਅ “ਪੰਜਾਬੀ ਇੰਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ 2023” ਇਤਿਹਾਸ ਸਿਰਜ ਗਿਆ। ਪੰਜਾਬੀ ਇੰਡਸਟਰੀ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਪੰਜਾਬੀ ਸਿਨਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਸਖਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਕੇ ਉਨ੍ਹਾਂ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ ਗਿਆ। ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ  23 ਫ਼ਰਵਰੀ ਨੂੰ ਹੋਇਆ ਇਹ ਐਵਾਰਡ ਸਮਾਰੋਹ ਕਈ ਨਵੀਆਂ ਪਿਰਤਾਂ ਪਾ ਗਿਆ।(MOREPIC1)  ਪੰਜਾਬੀ ਇੰਡਸਟਰੀ ਦੇ ਨਾਮਵਰ ਪ੍ਰੋਮਟਰ ਤੇ ਫਾਈਵਵੁੱਡ ਮੀਡੀਆ ਦੇ ਮੁਖੀ ਸਪਨ ਮਨਚੰਦਾ ਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ ਇਸ ਐਵਾਰਡ ਨਾਈਟ ਦੀ ਸ਼ੁਰੂਆਤ  ਪੰਜਾਬ ਦੇ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਉਹਨਾਂ ਇਸ ਐਵਾਰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਸੇ ਐਵਾਰਡ ਪੰਜਾਬੀ ਇੰਡਸਟਰੀ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਪੀਫਾ ਦੇ ਫਾਊਡਰ ਸਪਨ ਮਨਚੰਦਾ ਅਤੇ ਕੋ-ਫਾਊਡਰ ਨਿਹਾਰਕਾ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਐਵਾਰਡ ਸ਼ੋਅ ਕਰਵਾਉਣਾ ਸੌਖਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਛੇਤੀ ਪੰਜਾਬ ਵਿੱਚ ਵੱਡੀ ਫ਼ਿਲਮ ਸਿਟੀ ਵੀ ਬਣਾਈ ਜਾਵੇਗੀ। ਇਸ ਮੌਕੇ ਸਪਨ ਮਨਚੰਦਾ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨਮਾ ਤੇ ਸੰਗੀਤ ਜਗਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਵਾਲੀਆਂ ਸਖਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੇ ਉਨ੍ਹਾਂ ਨਾਮਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਹੈ ਜਿੰਨਾ ਨੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ।(MOREPIC2)
 ਇਸ ਮੌਕੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ ਸੰਗੀਤ ਸਮਰਾਟ ਚਰਨਜੀਤ ਸਿੰਘ ਅਹੂਜਾ ਨੂੰ ਪੰਜਾਬ ਰਤਨ ਐਵਾਰਡ, ਜੈਜੀ ਬੀ ਅਤੇ ਮਨਿੰਦਰ ਬੁੱਟਰ ਨੂੰ ਗਲੋਬਲ ਸਟਾਰ ਐਵਾਰਡ, ਯੋਗਰਾਜ ਸਿੰਘ, ਸਰਦਾਰ ਸੋਹੀ ਅਤੇ ਸੁਨੀਤਾ ਧੀਰ ਨੂੰ ਪ੍ਰਿਥਵੀ ਰਾਜ ਕਪੂਰ ਲਾਈਫ ਟਾਈਮ ਅਚੀਵਮੈਂਟ ਐਵਾਰਡ, ਸਰਗੁਣ ਮਹਿਤਾ ਨੂੰ ਦਲਜੀਤ ਕੌਰ ਯਾਦਗਾਰੀ ਐਵਾਰਡ, ਗੁਰਪ੍ਰੀਤ ਘੁੱਗੀ ਅਤੇ ਵਿਜੇ ਟੰਡਨ ਨੂੰ ਪ੍ਰਾਈਡ ਆਫ ਪੰਜਾਬੀ ਸਿਨਮਾ, ਸਰਬਜੀਤ ਚੀਮਾ ਅਤੇ ਸ਼ਿਪਰਾ ਗੋਇਲ ਨੂੰ ਪ੍ਰਾਈਡ ਆਫ ਪੰਜਾਬੀ ਮਿਊਜ਼ਿਕ ਐਵਾਰਡ ਨਾਲ ਨਿਵਾਜਿਆ ਗਿਆ। (MOREPIC3)ਕਾਮੇਡੀਅਨ ਜਸਵਿੰਦਰ ਭੱਲਾ ਨੂੰ ਗੋਪਾਲ ਦਾਸ ਸਹਿਗਲ ਯਾਦਗਾਰੀ ਐਵਾਰਡ, ਬੀਨੂੰ ਢਿੱਲੋਂ ਅਤੇ ਦੇਵ ਖਰੌੜ ਨੂੰ ਬਲਰਾਜ ਸਾਹਨੀ ਯਾਦਗਾਰੀ ਐਵਾਰਡ,  ਗਾਇਕਾ ਮੰਨਤ ਨੂਰ ਗੁਰਮੀਤ ਬਾਵਾ ਯਾਦਗਾਰੀ ਐਵਾਰਡ , ਗੁਰਮੀਤ ਸਿੰਘ ਤੇ ਐਵੀ ਸਰ੍ਹਾ ਨੂੰ ਜਸਵੰਤ ਭੰਵਰਾ ਯਾਦਗਾਰੀ ਐਵਾਰਡ, ਅਸ਼ੀਸ਼ ਦੁੱਗਲ ਨੂੰ ਗੁਰਕੀਰਤਨ ਯਾਦਗਾਰੀ ਐਵਾਰਡ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਬਾਜਵਾ ਪ੍ਰੋਮਿਸਿੰਗ ਐਵਾਰਡ,  ਕਰਤਾਰ ਚੀਮਾ ਅਤੇ ਹਰਦੀਪ ਗਰੇਵਾਲ ਨੂੰ ਯੂਥ ਆਈਕੋਨ ਐਵਾਰਡ,  ਅਨੀਤਾ ਸ਼ਬਦੀਸ਼ ਨੂੰ ਭਾਈ ਮੰਨਾ ਸਿੰਘ ਯਾਦਗਾਰੀ ਐਵਾਰਡ, ਨਿਰਦੇਸ਼ਕ ਸਿਮਰਜੀਤ ਸਿੰਘ ਨੂੰ ਵਰਿੰਦਰ ਯਾਦਗਾਰੀ ਐਵਾਰਡ,  ਹੈਪੀ ਰਾਏਕੋਟੀ ਨੂੰ ਨੰਦ ਲਾਲ ਨੂਰਪੂਰੀ ਐਵਾਰਡ,  ਅੰਬਰਦੀਪ ਨੂੰ ਮੁਲਕਰਾਜ ਭਾਖੜੀ ਐਵਾਰਡ ,  ਕੁਲਵਿੰਦਰ ਬਿੱਲਾ ਨੂੰ ਕੁਲਦੀਪ ਮਾਣਕ ਯਾਦਗਾਰੀ ਐਵਾਰਡ,  ਖਾਨ ਸਾਹਬ ਨੂੰ ਸਰਦੂਲ ਸਿਕੰਦਰ ਯਾਦਗਾਰੀ ਐਵਾਰਡ, ਰਾਜ ਸ਼ੋਕਰ ਨੂੰ ਲਾਈਨਲਾਈਟ ਸਟਾਰ ਐਵਾਰਡ, ਅਮਰ ਨੂਰੀ ਨੂੰ ਸ਼ਾਨ ਏ ਪੰਜਾਬ ਐਵਾਰਡ, ਨਾਲ ਨਿਵਾਜਿਆ ਗਿਆ। ਇਸ ਮੌਕੇ ਫ਼ਲਮ ਡਿਸਟੀਬਿਊਟਰ ਮੁਨੀਸ਼ ਸਾਹਨੀ, ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਨਾਮੀ ਅਦਾਕਾਰ ਮੁਕੇਸ਼ ਰਿਸ਼ੀ,  ਮੰਚ ਸੰਚਾਲਕ ਸਤਿੰਦਰ ਸੱਤੀ, ਗਾਇਕਾ ਸਰਘੀ  ਮਾਨ, ਮਿਊਜ਼ਿਕ ਪ੍ਰੋਡਿਊਸਰ ਦਿਨੇਸ਼ ਔਲਖ ਨੂੰ  ਸਪੈਸ਼ਲ ਐਪਰੀਸੇਸ਼ਨ ਐਵਾਰਡ ਨਾਲ ਨਿਵਾਜਿਆ ਗਿਆ।  ਇਸ ਮੌਕੇ ਸਪਨ ਮਨਚੰਦਾ ਵੱਲੋਂ ਤਿਆਰ ਕੀਤੀ ਪੰਜਾਬੀ ਇੰਡਸਟਰੀ ਦੀ ਡਾਟਾ-ਇਨਫਰਮੇਸ਼ਨ ਅਤੇ ਟੈਲੀਫ਼ੋਨ ਡਾਇਰੈਕਟਰੀ ਦਾ ਸਾਲ 2023-24 ਦਾ ਨਵਾਂ ਅਡੀਸ਼ਨ ਵੀ ਰਿਲੀਜ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ਅਜਿਹੇ ਐਵਾਰਡ ਸਮਾਰੋਹਾਂ ਦੀ ਪੰਜਾਬੀ ਇੰਡਸਟਰੀ ਨੂੰ ਬੇਹੱਦ ਜ਼ਰੂਰਤ ਸੀ। ਅਜਿਹੇ ਐਵਾਰਡ ਕਲਾਕਾਰਾਂ ਦਾ ਹੌਸਲਾ ਬੁਲੰਦ ਕਰਦੇ ਹਨ।  ਇਸ ਮੌਕੇ ਪੰਜਾਬੀ ਗਾਇਕ ਸਰਬਜੀਤ ਚੀਮਾ , ਵਿੱਕੀ, ਬੈਨਟ ਦੁਸਾਂਝ, ਰਮਨ ਗਿੱਲ, ਸੰਗਰਾਮ ਹੰਜਰਾ, ਸਰਘੀ ਮਾਨ ਸਮੇਤ ਨਾਮੀਂ ਗਾਇਕਾਂ ਦੇ ਲਾਈਵ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਇਸ ਮੌਕੇ ਪੀਫਾ ਦੇ ਸਹਿਯੋਗੀ ਲਾਡੀ ਕਾਂਗੜ, ਗੁਰਪ੍ਰੀਤ ਖੇਤਲਾ,ਲਵਪੀਤ ਲੱਕੀ ਸੰਧੂ ਤੇ ਜਰਨੈਲ ਸਿੰਘ  ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀਆਂ ਨਾਮੀ ਹੋਰ ਨਾਮੀ  ਸਖ਼ਸ਼ੀਅਤਾਂ ਹਾਜ਼ਰ ਸਨ।          
                ਸੰਪਰਕ    - 9814607737



ਵੀਡੀਓ

ਹੋਰ
Have something to say? Post your comment
X