ਹੈਦਰਾਬਾਦ,6 ਮਾਰਚ,ਦੇਸ਼ ਕਲਿਕ ਬਿਊਰੋ:
ਅਮਿਤਾਭ ਬੱਚਨ ਹੈਦਰਾਬਾਦ 'ਚ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਅੱਜ ਸੋਮਵਾਰ ਨੂੰ ਆਪਣੇ ਬਲਾਗ 'ਤੇ ਇਹ ਜਾਣਕਾਰੀ ਦਿੱਤੀ। ਅਮਿਤਾਭ ਫਿਲਹਾਲ ਮੁੰਬਈ ਸਥਿਤ ਆਪਣੇ ਘਰ 'ਚ ਆਰਾਮ ਕਰ ਰਹੇ ਹਨ। ਅਮਿਤਾਭ ਬੱਚਨ ਪ੍ਰਭਾਸ ਦੀ ਫਿਲਮ ਪ੍ਰੋਜੈਕਟ K ਦੀ ਸ਼ੂਟਿੰਗ ਕਰ ਰਹੇ ਸਨ। ਇੱਕ ਐਕਸ਼ਨ ਸੀਨ ਦੌਰਾਨ ਉਸ ਦੀਆਂ ਪਸਲੀਆਂ ਨੂੰ ਸੱਟ ਲੱਗ ਗਈ ਸੀ। ਹੈਦਰਾਬਾਦ 'ਚ ਚੈਕਅੱਪ ਤੋਂ ਬਾਅਦ ਅਮਿਤਾਭ ਨੂੰ ਮੁੰਬਈ ਭੇਜ ਦਿੱਤਾ ਗਿਆ।ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਲਿਖਿਆ ਕਿ 'ਪਸਲੀ ਦੀ ਮਾਸਪੇਸ਼ੀ ਫਟ ਗਈ ਹੈ। ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਪੱਟੀ ਕੀਤੀ ਗਈ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ।ਬਹੁਤ ਦਰਦ ਹੋ ਰਿਹਾ ਹੈ। ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਹੈ। ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਮੈਨੂੰ ਇਸ ਦਰਦ ਲਈ ਕੁਝ ਦਵਾਈਆਂ ਦਿੱਤੀਆਂ ਗਈਆਂ ਹਨ। ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗਣਗੇ।