ਸੁਰਜੀਤ ਜੱਸਲ
ਅਵਤਾਰ ਸਿੰਘ ਪੰਜਾਬੀ ਸਿਨਮੇ ਦਾ ਨਾਮੀ ਲੇਖਕ ਨਿਰਦੇਸ਼ਕ ਹੈ ਜਿਸਨੇ ਅਨੇਕਾਂ ਮਨੋਰੰਜਨ ਭਰਪੂਰ ਫ਼ਿਲਮਾਂ ਪੰਜਾਬੀ ਦਰਸ਼ਕਾਂ ਨੂੰ ਦਿੱਤੀਆ। ਅਵਤਾਰ ਪੰਜਾਬ ਦੀ ਵਿਰਾਸਤ ਤੇ ਧਰਾਤਲ ਨਾਲ ਜੁੜਿਆ ਕਲਾਕਾਰ ਹੈ। ਉਸਦੀ ਪਹਿਲੀ ਫ਼ਿਲਮ “ਮਿੱਟੀ ਨਾ ਫ਼ਰੋਲ ਜੋਗੀਆ” ਸੀ ਜੋ ਦਰਸ਼ਕਾਂ ਨੇ ਖੂਬ ਪਸੰਦ ਕੀਤੀ। ਉਸ ਤੋਂ ਬਾਅਦ ਰੁਪਿੰਦਰ ਗਾਂਧੀ,“ਰਾਂਝਾ ਰਿਫਊਜੀ”, “ਮਿੰਦੋ ਤਸੀਲਦਾਰਨੀ”, “ਕੁੜੀਆ ਜਵਾਨ ਬਾਪੂ ਪ੍ਰੇਸ਼ਾਨ” ਵਰਗੀਆਂ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਇੰਨ੍ਹੀਂ ਦਿਨੀ ਉਸਦੀ ਫ਼ਿਲਮ “ਜੀ ਵਾਇਫ ਜੀ” ਵੀ ਰਿਲੀਜ਼ ਹੋ ਰਹੀ ਹੈ।(MOREPIC1) ਨਿਰਮਾਤਾ ਰੰਜੀਵ ਸਿੰਗਲਾ ਤੇ ਪੁਨੀਤ ਸ਼ੁਕਲਾ ਦੀ ਇਸ ਫ਼ਿਲਮ ਬਾਰੇ ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਹਰੇਕ ਮਨੁੱਖ ਭੱਜਦੋੜ ਦੀ ਤਨਾਅ ਭਰੀ ਜਿੰਦਗੀ ਜਿਉਂ ਰਿਹਾ ਹੈ। ਸਾਡੀ ਇਹ ਫ਼ਿਲਮ ਅਜਿਹੇ ਲੋਕਾਂ ਨੂੰ ਤਣਾਅ-ਮੁਕਤ ਕਰਨ ਦਾ ਮਨੋਰੰਜਨ ਭਰਿਆ ਕੰਮ ਕਰੇਗੀ। ਇਹ ਇੱਕ ਨਿਰੋਲ ਪਰਿਵਾਰਕ ਕਹਾਣੀ ਹੈ। ਪਤੀ-ਪਤਨੀ ਦੀ ਖੱਟੀ-ਮਿੱਠੀ ਨੋਕ-ਝੋਕ ਹੈ, ਜੋ ਦਰਸ਼ਕਾਂ ਨੂੰ ਖੂਬ ਹਸਾਵੇਗੀ। ਇੱਕ ਪੰਜਾਬੀ ਦੀ ਕਹਾਵਤ ਹੈ ਕਿ "ਚੰਦਰਾ ਗੁਆਂਢ ਨਾ ਹੋਵੇ ਲਾਈਲੱਗ ਨਾ ਹੋਵੇ ਘਰਵਾਲਾ...." ਕਹਿਣ ਦਾ ਭਾਵ ਕਿ ਇਹ ਫ਼ਿਲਮ ਟੇਢੀ ਸੋਚ ਵਾਲੇ ਗੁਆਂਢੀਆਂ ਤੋਂ ਸੁਚੇਤ ਕਰਦੀ ਹੋਏ ਪਰਿਵਾਰਕ ਰਿਸ਼ਿਤਆਂ ਦੀ ਅਹਿਮਿਅਤ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੀ ਹੈ।
ਫ਼ਿਲਮ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿਚ ਕਾਮੇਡੀ ਸਟਾਰ ਕਰਮਜੀਤ ਅਨਮੋਲ, ਰੋਸ਼ਨ ਪ੍ਰਿੰਸ਼, ਹਰਬੀ ਸੰਘਾ, ਲੱਕੀ ਧਾਲੀਵਾਲ, ਸਰਦਾਰ ਸੋਹੀ, ਅਨੀਤਾ ਦੇਵਗਨ, ਸ਼ਾਕਸੀ ਮੱਘੂ, ਨਿਸ਼ਾ ਬਾਨੋ,ਏਕਤਾ ਗੁਲਾਟੀ ਖੇੜਾ,ਮਲਕੀਤ ਰੌਣੀ ਤੇ ਬਾਲ ਕਲਾਕਾਰ ਗੁਰਤੇਜ ਗੁਰੀ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅਵਤਾਰ ਸਿੰਘ ਤੇ ਅਮਨ ਸਿੱਧੂ ਨੇ ਲਿਖਿਆ ਹੈ। ਡਾਇਲਾਗ ਅਮਨ ਸਿੱਧੂ ਤੇ ਭਿੰਦੀ ਤੋਲਾਵਾਲ ਨੇ ਲਿਖੇ ਹਨ। ਇਸ ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਜੰਮਪਲ ਅਵਤਾਰ ਸਿੰਘ ਨੇ ਦੱਸਿਆ ਕਿ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫ਼ਿਲਮ ਤੇ ਡਾਇਰੈਕਸ਼ਨ ਦਾ ਡਿਪਲੋਮਾ-ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਕਈ ਸਾਲ ਥੀਏਟਰ ਵੀ ਕੀਤਾ ਹੈ। ਪੰਜਾਬੀ ਤੋ ਇਲਾਵਾ ਉਸਨੇ ਬਾਲੀਵੁੱਡ ਫ਼ਿਲਮ ਕੰਜੂਸ ਮਜਨੂੰ-ਖਰਜੀਲੀ ਲੈਲਾ ਵੀ ਕੀਤੀ ਹੈ।
ਭਵਿੱਖ ਵਿਚ ਵੀ ਉਹ ਕਈ ਨਵੇਂ ਵਿਸ਼ਿਆ ਤੇ ਕੰਮ ਕਰ ਰਿਹਾ ਹਾਂ। ਫ਼ਿਲਹਾਲ ਉਸਦਾ ਸਾਰਾ ਧਿਆਨ 24 ਫਰਵਰੀ ਨੂੰ ਰਿਲੀਜ਼ ਹੋ ਰਹੀ ਫ਼ਿਲਮ “ਜੀ ਵਾਇਫ ਜੀ” ਵੱਲ ਲੱਗਿਆ ਹੋਇਆ ਹੈ। ਉਸਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਉਸਦੀ ਇਸ ਫ਼ਿਲਮ ਨੂੰ ਭਰਵਾਂ ਪਿਆਰ ਦੇਣਗੇ।
9814607737