ਪੁਲਿਸ ਨੇ ਕੀਤਾ ਕੇਸ ਦਰਜ
ਨਵੀਂ ਦਿੱਲੀ, 21 ਫਰਵਰੀ, ਦੇਸ਼ ਕਲਿੱਕ ਬਿਓਰੋ :
ਬਾਲੀਵੁਡ ਦੇ ਮਾਸਹੂਰ ਗਾਇਕ ਸੋਨੂੰ ਨਿਗਮ ਦੇ ਇਕ ਪ੍ਰੋਗਰਾਮ ਦੌਰਾਨ ਉਸ ਉਤੇ ਕੁਝ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ। ਸੋਨੂੰ ਨਿਗਮ ਦਾ ਮੁੰਬਈ ਦੇ ਚੇਂਬੂਰ ਵਿੱਚ ਸੋਮਵਾਰ ਨੂੰ ਇਕ ਪ੍ਰੋਗਰਾਮ ਸੀ। ਇਸ ਦੌਰਾਨ ਸੋਨੂੰ ਨਿਗਮ ਅਤੇ ਉਸਦੇ ਦੋਸਤਾਂ ਉਤੇ ਹਮਲਾ ਕੀਤਾ ਗਿਆ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਪ੍ਰੋਗਰਾਮ ਦੌਰਾਨ ਸੋਨੂੰ ਨਿਗਮ ਨਾਲ ਸੈਲਫੀ ਲੈਣ ਨੂੰ ਵਿਵਾਦ ਹੋ ਗਿਆ। ਇਸ ਹਮਲੇ ਵਿੱਚ ਸੋਨੂੰ ਨਿਗਮ ਦੇ ਦੋਸਤ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸੋਨੂ ਨਿਗਮ ਨੇ ਪੁਲਿਸ ਕੋਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ।
ਇਸ ਮਾਮਲੇ ਵਿੱਚ ਹੱਥੋਂਪਾਈ ਦੀ ਘਟਨਾਂ ਦੇ ਸਬੰਧ ਵਿੱਚ ਮੁੰਬਈ ਪੁਲਿਸ ਨੇ ਇਕ ਵਿਅਕਤੀ ਖਿਲਾਫ ਚੋਟ ਪਹੁੰਚਾਉਣ, ਗਲਤ ਤਰੀਕੇ ਨਾਲ ਰੋਕਣ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗਾਇਕ ਸੋਨੂੰ ਸੂਦ ਦੀ ਸ਼ਿਕਾਇਤ ਦੇ ਆਧਾਰ ਉਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।