Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

'ਕਣਕਾਂ ਦੇ ਓਹਲੇ’ ਅਸਲ ਪੰਜਾਬ ਦੀ ਕਹਾਣੀ ਦਰਸਾਏਗੀ: ਹਰਸ਼ ਵਧਵਾ

Updated on Tuesday, February 14, 2023 12:55 PM IST

      -ਸੁਰਜੀਤ ਜੱਸਲ-
 
 ਵਧਵਾ ਪ੍ਰੋਡਕਸ਼ਨ ਨੇ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੰਗੀਤਕ ਅਤੇ ਫ਼ਿਲਮੀ ਪੇਸ਼ਕਸ਼ਾਂ ਨਾਲ ਲੱਖਾਂ ਦਰਸ਼ਕਾਂ ਦਾ ਦਿਲ ਜਿੱਂਤਿਆ ਹੈ। ਵਧਵਾ ਪ੍ਰੋਡਕਸ਼ਨ ਵਲੋਂ ਸੰਗੀਤ ਦੀ ਦੁਨੀਆਂ ਤੋਂ ਫ਼ਿਲਮਾਂ ਵੱਲ ਕਦਮ ਵਧਾਉਂਦਿਆਂ ਹੁਣ ਇੱਕ ਬਹੁਤ ਹੀ ਖੂਬਸੁਰਤ ਪੰਜਾਬੀ ਫ਼ਿਲਮ 'ਕਣਕਾਂ ਦੇ ਓਹਲੇ’ ਲੈ ਕੇ ਆ ਰਹੇ ਹਨ। ਪੰਜਾਬ ਦੇ ਪਿਛੋਕੜ ਅਤੇ ਅਮੀਰ ਵਿਰਾਸਤ ਦੀ ਪੇਸ਼ਕਾਰੀ ਕਰਦੀ ਇਹੁ ਫ਼ਿਲਮ ਦੀ ਸੂਟਿੰਗ ਇੰਨੀਂ ਦਿਨੀਂ ਪੰਜਾਬ ਅਤੇ ਰਾਜਸਥਾਨੀ ਪੰਜਾਬੀ ਇਲਾਕਿਆਂ ਵਿੱਚ ਬੜੇ ਜੋਰਾਂ ਸ਼ੋਰਾ ਨਾਲ ਕੀਤੀ ਜਾ ਰਹੀ ਹੈ।(MOREPIC1)
 
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਤਾਨੀਆ ਅਤੇ ਬਾਲ ਕਲਾਕਾਰ ਕਿਸ਼ਟੂ ਕੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਤੇਜਿੰਦਰ ਸਿੰਘ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਕ ਗੁਰਜਿੰਦ ਮਾਨ ਹੈ। ਇਸੇ ਸਾਲ 2023 ਵਿੱਚ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ।  ਨਿਰਮਾਤਾ ਹਰਸ਼ ਵਧਵਾ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਕਲਾਕਾਰ ਹੈ ਜਿਸਨੇ ਹਮੇਸ਼ਾ ਹੀ ਮਿਆਰੀ ਸੰਗੀਤ ਅਤੇ ਵਿਰਾਸਤੀ ਮੋਹ ਨੂੰ ਤਰਜੀਹ ਦਿੰਦੇ ਫ਼ਿਲਮਾਕਣ ਦੀ ਪੇਸ਼ਕਾਰੀ ਕੀਤੀ ਹੈ। ਉਸਦੀ ਇਹ ਫ਼ਿਲਮ ਪੰਜਾੀ ਸਿਨਮੇ ਦੀ ਇੱਕ ਮੀਲ ਪੱਥਰ ਫ਼ਿਲਮ ਸਾਬਤ ਹੋਵੇਗੀ। ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ਤੇ ਪਹੁੰਚਣਾ ਮੁਸ਼ਕਲ ਹੈ।
ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਹੈ, ਕੀਤਾ ਗਿਆ ਹੈ। ਨਿਰਮਾਤਾ ਹਰਸ਼ ਵਧਵਾ ਦੀ ਇਹ ਫ਼ਿਲਮ ਸਾਲ 2023 ਦੇ ਵਿੱਚ ਹੀ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।        

ਵੀਡੀਓ

ਹੋਰ
Have something to say? Post your comment
X