-ਸੁਰਜੀਤ ਜੱਸਲ-
ਕਾਮੇਡੀ ਫ਼ਿਲਮਾਂ ਦੇ ਸਰਤਾਜ ਕਰਮਜੀਤ ਅਨਮੋਲ ਤੇ ਰੌਸ਼ਨ ਪ੍ਰਿੰਸ ਦੀ ਜੋੜੀ ਲੰਮੇ ਸਮੇਂ ਬਾਅਦ ਮੁੜ ਪੰਜਾਬੀ ਫ਼ਿਲਮ ‘ ਜੀ ਵਾਇਫ ਜੀ ’ ਵਿੱਚ ਇਕੱਠੇ ਨਜ਼ਰ ਆਉਣਗੇ। ਨਵੇਂ ਵਿਸ਼ੇ ਦੀ ਕਾਮੇਡੀ ਅਧਾਰਤ ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਜਿਸਦੇ ਪੰਜਾਬੀ ਸਿਨੇਮਾ ਦਰਸ਼ਕਾਂ ਵਿੱਚ ਖੂੁਬ ਚਰਚੇ ਹੋ ਰਹੇ ਹਨ।(MOREPIC1) ਨਿਰਮਾਤਾ ਰੰਜੀਵ ਸਿੰਗਲਾ ਤੇ ਪੁਨੀਤ ਸੁਕਲਾ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਅਵਤਾਰ ਸਿੰਘ ਹੈ। ਫ਼ਿਲਮ ਬਾਰੇ ਰੰਜੀਵ ਸਿੰਗਲਾ ਨੇ ਦੱਸਿਆ ਕਿ ਪਤੀ ਪਤਨੀ ਦੀ ਨੋਕ ਝੋਕ ਵਾਲੀ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਚੰਗਾ ਮੈਸ਼ਜ ਵੀ ਦੇੇਵੇਗੀ। ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਪਰਿਵਾਰਕ ਵਿਸ਼ੇ ਦੀ ਕਹਾਣੀ ਅਧਾਰਤ ਇਸ ਫ਼ਿਲਮ ਵਿਚ ਪਤੀ ਪਤਨੀ ਦੇ ਪਿਆਰ ਅਤੇ ਨੋਕ ਝੋਕ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਪੰਜਾਬੀ ਸਿਨਮੇ ਦੇ ਅਜੋਕੇ ਦੌਰ ਵਿੱਚ ਇਹ ਫ਼ਿਲਮ ਦਰਸ਼ਕਾਂ ਨੂੰ ਮਨੋਰੰਜਨ ਦੇ ਨਵੇਂ ਸੰਸਾਰ ਨਾਲ ਜੋੜੇਗੀ। ਇਹ ਫ਼ਿਲਮ 24 ਫਰਵਰੀ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।
ਜਿਕਰਯੋਗ ਹੈ ਕਿ ਇਸ ਫ਼ਿਲਮ ਦਾ ਪੋਸਟਰ ਵੀ ਬਹੁਤ ਕਮਾਲ ਦਾ ਬਣਿਆ ਹੈ ਜਿਸ ਵਿੱਚ ਰੌਸ਼ਨ ਪ੍ਰਿੰਸ਼ ਤੇ ਕਰਮਜੀਤ ਅਨਮੋਲ ਤੇ ਲੱਕੀ ਧਾਲੀਵਾਲ ਆਪਣੀਆ ਪਤਨੀਆਂ ਦੀ ‘ਜੀ ਹਜ਼ੂਰੀ’ ਕਰਦੇ ਵਿਖਾਏ ਗਏ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਫ਼ਿਲਮ ਮਨੋਰੰਜਨ ਦਾ ਨਵਾਂ ਖ਼ਜਾਨਾ ਹੋਵੇਗੀ। ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਅਨੀਤਾ ਦੇਵਗਨ, ਸਰਦਾਰ ਸੋਹੀ, ਨਿਸ਼ਾ ਬਾਨੋ, ਸ਼ਾਕਸੀ ਮਾਗੋ,ਹਰਬੀ ਸੰਘਾ, ਅਨੀਤਾ ਸਬਦੀਸ਼, ਪ੍ਰੀਤ ਆਨੰਦ, ਏਕਤਾ ਗੁਲਾਟੀ ਖੇੜਾ, ਲੱਕੀ ਧਾਲੀਵਾਲ, ਮਲਕੀਤ ਰੌਣੀ, ਗੁਰਤੇਗ ਗੁਰੀ, ਜੈਸਮੀਨ ਜੱਸੀ, ਦੀਪਿਕਾ ਅੱਗਰਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਅਵਤਾਰ ਸਿੰਘ ਤੇ ਅਮਨ ਸਿੱਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਅਮਨ ਸਿੱਧੂ ਨੇ ਲਿਖਿਆ ਹੈ। ਡਾਇਲਾਗ ਭਿੰਦੀ ਤੋਲਾਵਾਲ ਤੇ ਅਮਨ ਸਿੱਧੂ ਨੇ ਲਿਖੇ ਹਨ।