ਕਿਹਾ, ਮੈਨੂੰ ਬਹੁਤ ਨੀਵਾਂ ਸੁੱਟਿਆ ਗਿਆ, ਜਿਸ ਕਾਰਨ ਹੁਣ ਗੱਲ ਕਰਨੀ ਪਈ
ਦੀਪ ਸਿੱਧੂ ਦੀ ਪਤਨੀ ਉਤੇ ਲਾਏ ਗੰਭੀਰ ਦੋਸ਼
ਚੰਡੀਗੜ੍ਹ, 8 ਫਰਵਰੀ, ਦੇਸ਼ ਕਲਿੱਕ ਬਿਓਰੋ :
ਦੀਪ ਸਿੱਧੂ ਦੀ ਮਿੱਤਰ ਰੀਨਾ ਰਾਏ ਨੇ ਅੱਜ ਇਕ ਵੀਡੀਓ ਜਾਰੀ ਕਰਕੇ ਦੀਪ ਸਿੱਧੂ ਦੀ ਮੌਤ ਬਾਰੇ ਕਈ ਰਾਜ਼ ਖੋਲ੍ਹੇ ਹਨ। ਰੀਨਾ ਰਾਏ ਨੇ ਵੀਡੀਓ ਰਾਹੀਂ ਇਹ ਵੀ ਦੋਸ਼ ਲਗਾਇਆ ਕਿ ਦੀਪ ਸਿੱਧੂ ਦੇ ਭਰਾ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਹੈ। ਉਸਨੇ ਹਾਦਸੇ ਬਾਰੇ ਕਿਹਾ ਕਿ ਇਹ ਇਕ ਐਕਸ਼ੀਡੈਂਟ ਹੀ ਸੀ। ਉਸਨੇ ਇਹ ਵੀ ਕਿਹਾ ਕਿ ਉਸ ਨੂੰ ਇਹ ਕਿਹਾ ਗਿਆ ਕਿ ਉਹ ਆਏ ਨਹੀਂ ਤਿੰਨ ਹਫਤੇ। ਉਸਨੇ ਕਿਹਾ ਕਿ ਮੈਂ ਅੱਜ ਸਭ ਕੁਝ ਦਸਦੀ ਹਾਂ। ਉਸਨੇ ਵੀਡੀਓ ਰਾਹੀਂ ਦੀਪ ਸਿੱਧੂ ਦੀ ਪਤਨੀ ਨੂੰ ਸਾਬਕਾ ਪਤਨੀ ਕਹਿੰਦੇ ਹੋਏ ਉਸ ਉਤੇ ਵੀ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਸਾਬਕਾ ਪਤਨੀ ਉਸਦੀ ਸਾਰੀ ਜਾਇਦਾਦ ਖਾਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਮੰਤਰੀ ਨੇ ਅਚਨਚੇਤ ਮਾਰਿਆ ਛਾਪਾ, ਗ਼ੈਰ ਹਾਜ਼ਰ ਮਿਲੇ ਮੁਲਾਜ਼ਮ, ਨੌਕਰੀ ਤੋਂ ਕੱਢਣ ਦੇ ਦਿੱਤੇ ਹੁਕਮ