ਮੋਹਾਲੀ, 14 ਮਈ :
ਰੇਡੀਓ ਰੰਗ ਐਫ ਐਮ ਇਕ ਵਪਾਰਕ ਰੇਡੀਓ ਨਾ ਹੋ ਕੇ ਇਕ ਸਾਹਿਤ ਰੇਡੀਓ ਵਜੋਂ ਆਪਣੀਆਂ ਨਵੀਂ ਪੈੜਦਾ ਛੱਡਦਾ ਹੋਇਆ ਸੱਭਿਆਚਾਰ ਤੇ ਪੰਜਾਬੀਅਤ ਦਾ ਪਹਿਰੇਦਾਰ ਬਣਦਾ ਜਾ ਰਿਹਾ ਹੈ। ਇਸ ਰੇਡੀਓ ਐਪ ਤੇ ਲਾਈਵ (ਰੇਡੀਓ ਪੇਜ ’ਤੇ) ਅਲੱਗ ਅਲੱਗ ਸਮਾਜਿਕ ਤੇ ਨੈਤਿਕ ਵਿਸ਼ਿਆਂ ਤੇ ਸਿੱਖਿਆਦਾਇਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਖਬਰਾਂ ਦਾ ਵਿਸ਼ਲੇਸ਼ਣ ਵਿਚਾਰ ਚਰਚਾ, ਪੁਰਾਣਾ ਤੇ ਨਵਾਂ ਗੀਤ ਸੰਗੀ, ਜਾਣਕਾਰੀ ਭਰਪੂਰ ਤੇ ਮੰਨੋਰੰਜਕ ਇੰਟਰਵਿਊ ਜਿਨ੍ਹਾਂ ਵਿੱਚ ਫਿਲਮੀ ਤੇ ਗਾਇਕ ਹਸਤੀਆਂ ਤੋਂ ਬਿਨਾਂ ਵੀ ਅਜੋਕੀ ਕੋਰੋਨਾ ਬਿਮਾਰੀ ਅਤੇ ਮੌਸਮ ਮੁਤਾਬਕ ਹੋਰ ਬਿਮਾਰੀਆਂ ਨਾਲ ਸਬੰਧਤ ਡਾਕਟਰਾਂ ਰਾਹੀਂ ਸਿਹਤ ਸਬੰਧੀ ਜਾਣਕਾਰੀ, ਮੈਡੀਟੇਸ਼ਨ ਟੀਚਰਾਂ ਅਤੇ ਫਿਟਨੇਸ ਸਬੰਧੀ ਟਰੇਨਰਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਹਫਤਾਵਾਰੀ ਕਵੀ ਦਰਬਾਰ, ਮੁਸ਼ਾਇਰੇ, ਨਵੀਆਂ ਕਲਮਾਂ ਤੇ ਆਵਾਜ਼ਾਂ ਪੰਜਾਬ ਦੇ ਅੱਖਰਕਾਰਾਂ ਤੇ ਚਿੱਤਰਕਾਰਾਂ ਤੇ ਵੀ ਖਾਸ ਪ੍ਰੋਰਾਮ ਕਰਵਾਏ ਗਏ।
ਮੈਨੇਜਿੰਗ ਡਾਇਰੈਕਟਰ ਰਾਹੁਲ ਸਿੰਘ ਸੰਧੂ ਨੇ ਇਕ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਵੇਂ ਸਾਡਾ ਰੰਗ ਐਫ ਐਮ ਰੇਡੀਓ ਵਾਅਦੇ ਮੁਤਾਬਕ ਹਫਤੇ ਵਿੱਚ ਦੋ ਦਿਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਆਹਲਾ ਪ੍ਰੋਗਰਾਮ ਪੇਸ਼ ਕਰਦਾ ਹੈ। ਉਸੇ ਤਰ੍ਹਾਂ ਹੀ ਹੁਣ ਇਸ ਦੇ ਇਸ ਕੋਰੋਨਾ ਕਾਲ ਕਰਕੇ ਹੋਏ ਲੋਕਡਾਊਨ ਕਾਰਨ ਘਰ ਬੈਠੇ ਬੱਚਿਆਂ ਤੇ ਵੱਡਿਆਂ ਲਈ ਮੁਹਾਲੀ ਦੇ ਵਸਨੀਕ ਅਤੇ ਸਮਾਜ ਸੇਵਕ ਦੇਵਿੰਦਰ ਸਿੰਘ ਜੁਗਨੀ ਸਟੇਟ ਐਵਾਰਡੀ ਦੇ ਪੁੱਤਰ ਅਸ਼ਮੀਤ ਸਿੰਘ ਭੰਗੜਾ ਇੰਸਟਰਕਟਰ ਜੋ ਗਿਨੀਜ਼ ਬੁੱਕ ਰਿਕਾਰਡ ਵਿੱਚ ਵੀ ਭੰਗੜਾ ਸਿਖਾ ਚੁੱਕੇ ਹਨ ਅਤੇ ਵਿਦੇਸ਼ਾਂ ਵਿੱਚ ਧੂੰਮਾ ਪਾ ਚੁੱਕੇ ਨੇ, ਹੁਣ ਉਹ ਰੇਡੀਓ ਰੰਗ ਐਫ ਐਮ ਆਪਣੇ ਪੇਜ ’ਤੇ ਭੰਗੜਾ ਕਲਾਸ ਲਗਾਉਣਗੇ।